ਲੁਧਿਆਣਾ : ਦੀਵਾਲੀ ਦੀਆਂ ਲੜੀਆਂ ਲਾ ਰਹੀ 3 ਬੱਚਿਆਂ ਦੀ ਮਾਂ ਦੀ ਕਰੰਟ ਲੱਗਣ ਨਾਲ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

0
501

ਲੁਧਿਆਣਾ, 6 ਨਵੰਬਰ|  ਲੁਧਿਆਣਾ  ਦੇ ਭਾਮੀਆਂ ਕਲਾਂ ‘ਚ ਰਹਿਣ ਵਾਲੀ 35 ਸਾਲ ਦੀ ਮਹਿਲਾ ਦੀ ਅੱਜ ਕਰੰਟ ਲੱਗਣ ਨਾਲ ਮੌਤ ਹੋ ਗਈ। ਦੇਰ ਸ਼ਾਮ ਉਹ ਆਪਣੇ ਘਰ ਦੀ ਛੱਤ ‘ਤੇ ਦੀਵਾਲੀ ਨੂੰ ਲੈ ਕੇ ਲੜੀਆਂ ਲਾਉਣ ਗਈ ਸੀ ਕਿ ਇਸ ਦੌਰਾਨ ਉਸਨੂੰ ਕਰੰਟ ਲੱਗ ਗਿਆ ਅਤੇ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਜਿਥੇ ਉਸ ਦੇ ਪਰਿਵਾਰ ਪੁੱਜਿਆ। ਮ੍ਰਿਤਕ ਦੇ ਸਹੁਰੇ ਨੇ ਦੱਸਿਆ ਕਿ ਉਨ੍ਹਾ ਦੀ ਬਹੂ ਰੀਟਾ ਦੇਵੀ ਜਿਸ ਦੀ ਉਮਰ ਲਗਭਗ 35 ਸਾਲ ਦੇ ਕਰੀਬ ਹੈ ਉਸ ਨੂੰ ਕਰੰਟ ਲੱਗ ਗਿਆ, ਸਹੁਰੇ ਪ੍ਰੇਮ ਚੰਦ ਨੇ ਦੱਸਿਆ ਕਿ ਉਸ ਦੀ ਨੂੰਹ ਦੇ 3 ਬੱਚੇ ਹਨ, ਜੋਕਿ ਘਟ ਉਮਰ ਦੇ ਹਨ। ਉਨ੍ਹਾ ਦੱਸਿਆ ਕਿ ਸ਼ਾਮ ਵੇਲੇ ਉਹ ਛੱਤ ਤੇ ਗਈ ਸੀ ਜਿਸ ਵੇਲੇ ਇਹ ਹਾਦਸਾ ਵਾਪਰਿਆ।