ਮੀਟਿੰਗ ਦੌਰਾਨ ਪੀਐੱਸਪੀਸੀਐੱਲ ਦੇ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ

0
899

ਲੁਧਿਆਣਾ। ਡਿਪਟੀ ਚੀਫ ਇੰਜੀਨੀਅਰ (ਟੈਕ ਟੂ ਡਾਇਰੈਕਟਰ ਐਡਮਿਨ) ਸੁਖਵਿੰਦਰ ਸਿੰਘ ਤੇ ਸੁਪਰਡੈਂਟ ਇੰਜੀਨੀਅਰ (ਹੈੱਡਕੁਆਰਟਰ) ਰਮੇਸ਼ ਕੌਸ਼ਲ ਵਲੋਂ ਪੀਐੱਸਪੀਸੀਐੱਲ ਕੇਂਦਰੀ ਜੋਨ ਲੁਧਿਆਣਾ ਵਿਖੇ ਇਕ ਮੀਟਿੰਗ ਕੀਤੀ ਗਈ। ਜਿਸਦਾ ਉਦੇਸ਼ ਪੈਨਸ਼ਨਾਂ ਦੇ ਕੇਸਾਂ ਦੇ ਨਾਲ ਨਾਲ ਸ਼ਿਕਾਇਤਾਂ ਦਾ ਰੀਵਿਊ ਕਰਨਾ ਸੀ। ਇਹ ਮੀਟਿੰਗ ਸੀਐੱਮਡੀ ਪੀਐੱਸਪੀਸੀਐੱਲ ਬਲਦੇਵ ਸਿੰਘ ਸਰਾਂ ਤੇ ਡਾਇਰੈਕਟਰ ਗੋਪਾਲ ਸ਼ਰਮਾ ਦੀਆਂ ਹਦਾਇਤਾਂ ਉਤੇ ਕੀਤੀ ਗਈ। ਇਸ ਮੌਕੇ ਇੰਜੀਨੀਅਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਪੀਐੱਸਪੀਸੀਐੱਲ ਦੇ ਪੈਨਸ਼ਨਰਾਂ ਨਾਲ ਜੁੜੇ ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ 30 ਜੂਨ 2022 ਤੋਂ 31 ਦਸੰਬਰ 2022 ਵਿਚਾਲੇ ਰਿਟਾਇਰ ਹੋ ਰਹੇ ਮੁਲਾਜਮਾਂ ਨਾਲ ਜੁੜੇ ਪੈਨਸ਼ਨ ਸਬੰਧੀ ਕੇਸਾਂ ਉਤੇ ਵਿਚਾਰ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਆਪਣੇ ਰਿਟਾਇਰਮੈਂਟ ਨਾਲ ਸਬੰਧਤ ਲਾਭ ਸਮੇਂ ਸਿਰ ਮਿਲ ਸਕਣ।

ਉਨ੍ਹਾਂ ਕਿਹਾ ਕਿ 1 ਜੁਲਾਈ 2022 ਤੋਂ 31 ਦਸੰਬਰ 2022 ਤੱਕ 1130 ਮੁਲਾਜਮ ਨੌਕਰੀ ਤੋਂ ਰਿਟਾਇਰ ਹੋ ਰਹੇ ਹਨ। ਪੈਨਸ਼ਨਰਾਂ ਦਾ ਸੁਵਿਧਾ ਵਾਸਤੇ ਪੀਐੱਸਪੀਸੀਐੱਲ ਨੇ ਪੈਨਸ਼ਨ ਹੈਲੁਪਲਾਈਨ ਵੀ ਸਥਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਜਾਣਕਾਰੀ ਲੈਣ ਵਾਸਤੇ 96461-15517 ਉਤੇ ਕਿਸੇ ਵੀ ਕੰਮਕਾਜੀ ਦਿਨ ਵਟਸਐਪ ਕਾਲ ਜਾਂ ਫਿਰ ਮੈਸੇਜ ਰਾਹੀਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਮੀਟਿੰਗ ਦੌਰਾਨ ਡਿਪਟੀ ਡਾਇਰੈਕਟਰ ਸਕੱਤਰ (ਪੀਐਂਡਆਰ) ਨਿਸ਼ੀ ਰਾਣੀ, ਡਿਪਟੀ ਸਕੱਤਰ (ਕੰਪਲੇਂਟਸ, ਗ੍ਰੀਵੀਸੇਂਜ) ਰਾਜੀਵ ਕੁਮਾਰ ਸਿੰਗਲਾ, ਸੁਪਰਡੈਂਟ ਪੈਨਸ਼ਨ, ਡਿਵੀਜਨਲ ਸੁਪਰਡੈਂਟਸ, ਸਰਕਲ ਸੁਪਰਡੈਂਟਸ ਤੇ ਅਕਾਊਂਟੈਟ ਮੌਜੂਦ ਸਨ।