ਮੋਗਾ ‘ਚ ਧੁੰਦ ਕਾਰਨ 4 ਗੱਡੀਆਂ ਦੀ ਭਿਆਨਕ ਟੱਕਰ, 2 ਗੰਭੀਰ ਜ਼ਖਮੀ

0
993

ਮੋਗਾ, 25 ਦਸੰਬਰ | ਮੋਗਾ ਦੇ ਕੋਟੀਸੇਖਾ ਰੋਡ ‘ਤੇ ਪਿੰਡ ਲੋਹਾਰਾ ਨੇੜੇ ਧੁੰਦ ਕਾਰਨ ਹਾਦਸਾ ਵਾਪਰਿਆ। 4 ਗੱਡੀਆਂ ਆਪਸ ਵਿਚ ਟਕਰਾਅ ਗਈਆਂ। ਪਹਿਲਾਂ ਇਕ ਟਰਾਲੀ ਅਤੇ ਬਲੈਰੋ ਦੀ ਟੱਕਰ ਹੋਈ ਅਤੇ ਫਿਰ ਪਿੱਛੇ ਆ ਰਹੀਆਂ 2 ਇਨੋਵਾ ਕਾਰਾਂ ਆਪਸ ਵਿਚ ਟਕਰਾਅ ਗਈਆਂ।

ਇਸ ਹਾਦਸੇ ਵਿਚ ਬਲੈਰੋ ਸਵਾਰ 2 ਜ਼ਖ਼ਮੀ ਹੋ ਗਏ। ਬਿਆਸ ਨੇੜੇ ਵੀ ਧੁੰਦ ਕਾਰਨ ਕਈ ਗੱਡੀਆਂ ਆਪਸ ਵਿਚ ਟਕਰਾਈਆਂ। ਇਸ ਦੌਰਾਨ ਭਾਰੀ ਜਾਮ ਲੱਗ ਗਿਆ ਤੇ ਕਰੇਨ ਦੀ ਮਦਦ ਨਾਲ ਵਾਹਨਾਂ ਨੂੰ ਸੜਕ ਤੋਂ ਹਟਵਾਇਆ ਗਿਆ ਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।