ਡੀਐਸਪੀ ਸਰਬਜੀਤ ਰਾਏ ਦਾ ਡੀਜੀਪੀ ਸਪੈਸ਼ਲ ਡਿਸਕ ਨਾਲ ਸਨਮਾਨ, ਕੋਵਿਡ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਆਈਜੀ ਨੇ ਕੀਤਾ ਸਨਮਾਨਿਤ

0
345

ਜਲੰਧਰ | ਇੰਸਪੈਕਟਰ ਜਨਰਲ ਆਫ਼ ਪੁਲਿਸ (ਜਲੰਧਰ ਰੇਂਜ) ਰਣਬੀਰ ਸਿੰਘ ਖੱਟੜਾ ਵਲੋਂ ਅੱਜ ਡਿਪਟੀ ਸੁਪਰਡੰਟ ਆਫ਼ ਪੁਲਿਸ ਸਰਬਜੀਤ ਸਿੰਘ ਰਾਏ ਦਾ ਸਮਾਜ ਦੀ ਮਿਸਾਲੀ ਸੇਵਾ ਕਰਨ ਲਈ ਡੀ.ਜੀ.ਪੀ. ਸਪੈਸ਼ਲ ਡਿਸਕ ਨਾਲ ਸਨਮਾਨ ਕੀਤਾ ਗਿਆ।

ਸਰਬਜੀਤ ਰਾਏ ਨੇ ਕੋਵਿਡ-19 ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸ਼ਾਨਦਾਰ ਸੇਵਾਵਾਂ ਨਿਭਾਈਆਂ ਸਨ। ਡੀਐਸਪੀ ਰਾਏ ਦੇ ਸਮਾਜ ਸੇਵੀ ਕੰਮਾਂ ਦੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਤਾਰੀਫ ਹੋਈ ਸੀ।

ਡੀਐਸਪੀ ਰਾਏ ਨੇ ਐਵਾਰਡ ਲਈ ਡੀਜੀਪੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ- ਇਸ ਸਨਮਾਨ ਨਾਲ ਸਮਾਜ ਸੇਵਾ ਦਾ ਜਜ਼ਬਾ ਹੋਰ ਵਧੇਗਾ। ਆਈਜੀ ਖਟੜਾ ਨੇ ਡੀਐਸਪੀ ਸਰਬਜੀਤ ਰਾਏ ਨੂੰ ਡਿਸਕ ਲਗਾਉਂਦਿਆਂ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ।  

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ  ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)