ਚੰਡੀਗੜ੍ਹ | ਪਿੰਡ ਕਿਸ਼ਨਗੜ੍ਹ ‘ਚ 19 ਸਾਲਾ ਲੜਕੀ ਉਤੇ ਆਪਣੇ ਹੀ ਪਿਤਾ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਆਈਟੀ ਪਾਰਕ ਥਾਣਾ ਪੁਲਿਸ ਨੇ ਸੁਮੀ ਲਾਲਾ ਦੇ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਦੀ ਬੇਟੀ ਆਸ਼ਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਆਸ਼ਾ 10ਵੀਂ ਪਾਸ ਹੈ ਅਤੇ ਘਰ ਵਿੱਚ ਟੇਲਰਿੰਗ ਦਾ ਕੰਮ ਕਰਦੀ ਸੀ। ਜਦੋਂ ਕਿ ਉਸ ਦਾ ਪਿਤਾ ਸ਼ਰਾਬ ਦਾ ਆਦੀ ਸੀ ਅਤੇ ਉਹ ਤਿੰਨ ਸਾਲਾਂ ਤੋਂ ਕੋਈ ਕੰਮ ਵੀ ਨਹੀਂ ਕਰ ਰਿਹਾ ਸੀ। ਆਸ਼ਾ ਦੀ ਛੋਟੀ ਭੈਣ ਅਨੀਤਾ ਨੇ ਦੱਸਿਆ ਕਿ ਇਹ ਕਤਲ ਆਪਸੀ ਲੜਾਈ ਨੂੰ ਲੈ ਕੇ ਹੋਇਆ ਹੈ।
ਆਸ਼ਾ ਨੇ ਪਿਤਾ ਸੁਮਈ ਲਾਲ ‘ਤੇ ਰਸੋਈ ਦੇ ਚਾਕੂ ਨਾਲ ਹਮਲਾ ਕੀਤਾ। ਚਾਕੂ ਸੁਮਈ ਦੀ ਛਾਤੀ ‘ਤੇ ਲੱਗਾ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਨੂੰ ਗੁਆਂਢੀ ਦੀ ਮਦਦ ਨਾਲ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।