ਚੰਡੀਗੜ੍ਹ/ਅੰਮ੍ਰਿਤਸਰ । ਅੰਮ੍ਰਿਤਸਰ ਪੁਲਿਸ ਨੇ ਕੇਂਦਰੀ ਜੇਲ੍ਹ ਦੇ ਕੈਦੀਆਂ ਦਾ ਡੋਪ ਟੈਸਟ ਕਰਵਾਇਆ। ਕੈਦੀਆਂ ਦੇ ਡੋਪ ਟੈਸਟ ‘ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਸਿਹਤ ਵਿਭਾਗ ਦੀ ਟੀਮ ਨੇ ਇੱਕ ਦਿਨ ਵਿੱਚ 1900 ਕੈਦੀਆਂ ਦੀ ਜਾਂਚ ਕੀਤੀ। ਪਰ ਵਿਭਾਗ ਦੀ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਡੋਪ ਟੈਸਟ ਵਿੱਚ ਕੇਂਦਰੀ ਜੇਲ੍ਹ ਦੇ 1900 ਕੈਦੀਆਂ ਵਿੱਚੋਂ 900 ਨਸ਼ੇ ਦੇ ਆਦੀ ਪਾਏ ਗਏ ਹਨ।
ਜੇਲ੍ਹ ਵਿੱਚ ਕਰੀਬ 4000 ਕੈਦੀਆਂ ਵਿੱਚੋਂ 1900 ਕੈਦੀਆਂ ਦੇ ਪਿਸ਼ਾਬ ਦੇ ਨਮੂਨੇ ਲਏ ਗਏ। 1900 ਵਿੱਚੋਂ ਕਰੀਬ 900 ਕੈਦੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਰਿਪੋਰਟਾਂ ਆਉਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। ਪਰ ਇਸ ਸਬੰਧੀ ਕਿਸੇ ਨੇ ਵੀ ਆਪਣਾ ਪੱਖ ਨਹੀਂ ਦਿੱਤਾ। ਅੰਮ੍ਰਿਤਸਰ ਦੇ ਸਿਵਲ ਸਰਜਨ ਡਾ.ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਦੇ ਤੱਥ ਬਹੁਤ ਕੁਝ ਸਪੱਸ਼ਟ ਕਰ ਚੁੱਕੇ ਹਨ।
ਪੰਜਾਬ ਦੀ ਸਰਕਾਰ ਭਾਵੇਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦਾ ਬੀੜਾ ਚੁੱਕੀ ਬੈਠੀ ਹੈ ਪਰ ਅਸਲੀਅਤ ਵਿੱਚ ਵੇਖਿਆ ਜਾਵੇ ਤਾਂ ਸਰਕਾਰੀ ਜੇਲ੍ਹਾਂ ਦੇ ਅੰਦਰ ਹੀ ਨਸ਼ਾ ਧੜੱਲੇ ਨਾਲ ਪਹੁੰਚ ਰਿਹਾ ਹੈ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੀਤੇ ਦਿਨ ਉਥੇ ਕੈਦੀਆਂ ਦੇ ਡੋਪ ਟੈਸਟ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕੈਦੀ ਪੌਜ਼ਟਿਵ ਪਾਏ ਗਏ। ਇਸ ਤੋਂ ਇਹ ਸਾਫ ਹੋ ਗਿਆ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ।
ਕੁਝ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਡੋਪ ਟੈਸਟ ਕਰਵਾਉਣ ਦੇ ਹੁਕਮ ਦਿੱਤੇ ਸਨ।ਸਰਕਾਰ ਜੇਲ੍ਹਾਂ ਅੰਦਰ ਨਸ਼ੇ ਅਤੇ ਫ਼ੋਨ ਦੀ ਪਹੁੰਚ ਨੂੰ ਰੋਕਣ ਵਿੱਚ ਲੱਗੀ ਹੋਈ ਹੈ।ਜੇਲ੍ਹ ਨੂੰ ਆਮ ਤੌਰ ‘ਤੇ ਸਭ ਤੋਂ ਸੁਰੱਖਿਅਤ ਥਾਂ ਮੰਨਿਆ ਜਾਂਦਾ ਹੈ। ਉੱਥੇ ਹੀ ਨਸ਼ੇ ਅਤੇ ਕੈਦੀਆਂ ਦੀ ਸੌਖੀ ਪਹੁੰਚ ਵੀ ਜੇਲ੍ਹ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰਦੀ ਹੈ।ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ 4000 ਦੇ ਕਰੀਬ ਕੈਦੀ ਹਨ। ਪਿਛਲੇ ਸਾਲ ਵੀ ਜੇਲ੍ਹਾਂ ਦੀ ਸੁਰੱਖਿਆ ਵਿੱਚ ਸੀ.ਆਰ.ਪੀ.ਐਫ. ਇਸ ਦੇ ਬਾਵਜੂਦ ਨਸ਼ੇ ਅਤੇ ਮੋਬਾਈਲ ਫੋਨ ਅੰਦਰ ਤੱਕ ਪਹੁੰਚ ਰਹੇ ਹਨ।