ਫ਼ਿਰੋਜ਼ਪੁਰ | ਨਸ਼ਿਆਂ ਦੇ ਦੈਂਤ ਨੇ ਇਥੋਂ ਦੇ ਪਿੰਡ ਕੜਮਾ ਵਿਖੇ ਅੱਜ ਫਿਰ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ। ਬੀਤੇ ਕੱਲ ਵੀ ਇਸੇ ਪਿੰਡ ਦੇ ਹੀ ਇਕ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਆਕਾਸ਼ਦੀਪ ਦੇ ਭਰਾ ਮਨਪ੍ਰੀਤ ਨੇ ਦੱਸਿਆ ਕਿ ਅਕਾਸ਼ਦੀਪ 8 ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ।
ਉਸ ਨੇ ਦੱਸਿਆ ਕਿ ਉਸ ਦਾ ਕਈ ਵਾਰ ਵੱਖ-ਵੱਖ ਜਗ੍ਹਾ ਤੋਂ ਇਲਾਜ ਵੀ ਕਰਵਾਇਆ ਪਰ ਨਸ਼ਾ ਨਹੀਂ ਛੱਡ ਸਕਿਆ, ਜਿਸ ਕਾਰਨ ਉਸ ਦੀ ਮੌਤ ਹੋ ਈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪਿੰਡਾਂ ਵਿਚ ਨਸ਼ਾ ਸ਼ਰੇਆਮ ਵਿਕਦਾ ਹੈ। ਨਸ਼ੇ ਨਾਲ ਪਿੰਡ ਕੜਮਾ ਵਿਚ ਦੋ ਦਿਨਾਂ ਵਿਚ ਦੂਜੀ ਮੌਤ ਹੈ।