ਨਸ਼ੇੜੀਆਂ ਦਾ ਕਾਰਾ, ਬਟਾਲਾ ਦੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦਾ ਤਾਲਾ ਤੋੜ ਚੋਰੀ ਕੀਤੀਆਂ ਦਵਾਈਆਂ

0
1751

ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਸਿਵਲ ਹਸਪਤਾਲ ‘ਚ ਨਸ਼ੇੜੀਆਂ ਨੇ ਨਸ਼ਾ ਛੁਡਾਊ ਕੇਂਦਰ ਦਾ ਤਾਲਾ ਤੋੜ ਕੇ ਨਸ਼ੇ ਛੁਡਾਉਣ ਵਾਲੀਆਂ ਦਵਾਈਆਂ ਚੋਰੀ ਕਰ ਲਈਆਂ। ਨਸ਼ੇੜੀਆਂ ਨੇ ਇਹ ਚੋਰੀ ਸਿਵਲ ਹਸਪਤਾਲ ‘ਚ ਬਣੀ ਪੁਲਿਸ ਚੌਕੀ ਤੋਂ ਥੋੜ੍ਹੀ ਦੂਰ ਬਣੇ ਨਸ਼ਾ ਛੁਡਾਊ ਕੇਂਦਰ ਵਿਚ ਕੀਤੀ ।

ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਹ ਰਾਤ ਡਿਊਟੀ ‘ਤੇ ਸੀ ਅਤੇ ਬਾਹਰ ਇਕ ਕਰਮਚਾਰੀ ਸਫਾਈ ਕਰ ਰਿਹਾ ਸੀ, ਜਿਸ ਨੇ ਉਸ ਨੂੰ ਦੱਸਿਆ ਕਿ ਉਸ ਨੇ ਇਕ ਨੌਜਵਾਨ ਨੂੰ ਦੌੜਦਾ ਦੇਖਿਆ, ਜਦੋਂ ਉਹ ਉਸ ਦੇ ਪਿੱਛੇ ਦੌੜਿਆ ਤਾਂ ਉਸ ਨੇ ਕਰਮਚਾਰੀ ਨੂੰ ਇੱਟ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਕ ਦਵਾਈ ਥੱਲੇ ਡਿੱਗ ਗਈ ਅਤੇ ਉਹ ਦੌੜ ਗਿਆ।

ਕਰਮਚਾਰੀ ਉਹ ਦਵਾਈ ਮੇਰੇ ਕੋਲ ਲਿਆਇਆ। ਇਹ ਦਵਾਈ ਨਸ਼ਾ ਛੁਡਾਊ ਕੇਂਦਰ ਦੀ ਹੈ, ਜਦੋਂ ਅਸੀਂ ਉਥੇ ਜਾ ਕੇ ਦੇਖਿਆ ਤਾਂ ਕੇਂਦਰ ਦਾ ਤਾਲਾ ਟੁੱਟਾ ਹੋਇਆ ਸੀ। ਕਿੰਨੀਆਂ ਦਵਾਈਆਂ ਚੋਰੀ ਹੋਇਆਂ, ਇਹ ਤਾਂ ਕੇਂਦਰ ਵਾਲੇ ਦੱਸ ਸਕਦੇ ਹਨ। ਚੋਰੀ ਦੀ ਰਿਪੋਰਟ ਹਸਪਤਾਲ ‘ਚ ਬਣੀ ਪੁਲਿਸ ਚੌਕੀ ਨੂੰ ਦੇ ਦਿੱਤੀ ਗਈ ਹੈ।

ਪੁਲਿਸ ਚੌਕੀ ਦੇ ਅਧਿਕਾਰੀ ਨੇ ਦੱਸਿਆ ਕਿ ਅਸੀਂ ਹਸਪਤਾਲ ‘ਚ ਰਾਊਂਡ ‘ਤੇ ਸੀ, ਇਸ ਦੌਰਾਨ ਕਿਸੇ ਨੇ ਨਸ਼ਾ ਛੁਡਾਊ ਕੇਂਦਰ ਦਾ ਤਾਲਾ ਤੋੜ ਕੇ ਕੁਝ ਦਵਾਈਆਂ ਚੋਰੀ ਕਰ ਲਈਆਂ, ਅਸੀਂ ਇਸ ਦੀ ਜਾਣਕਾਰੀ ਆਪਣੇ ਅਧਿਕਾਰੀਆਂ ਨੂੰ ਦੇ ਦਿੱਤੀ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com) 

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)