ਲੁਧਿਆਣਾ, 20 ਜਨਵਰੀ| ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿੱਚ ਕੁਝ ਵਿਅਕਤੀਆਂ ਵੱਲੋਂ ਇਕ ਇਲੈਕਟ੍ਰੋਨਿਕਸ ਦੁਕਾਨ ਦੇ ਸੰਚਾਲਕ ਨੂੰ ਧਮਕਾ ਕੇ ਉਸ ਪਾਸੋਂ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੀੜਿਤ ਵਿਅਕਤੀ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁੰਡ ਨੇ ਆ ਤੇ ਕਿਹਾ ਸੀ ਕਿ ‘ਮੇਰਾ ਪਿਓ DSP ਹੈ ਤੇ DGP ਮੇਰਾ ਫੁੱਫੜ ਹੈ।
ਪੀੜਿਤ ਨੇ ਦੱਸਿਆ ਹੈ ਕਿ ਉਸਨੇ ਆਰੋਪੀ ਦੀ ਹਾਲਤ ਉੱਪਰ ਤਰਸ ਕਰਕੇ ਉਸ ਦੀ ਮਦਦ ਦੀ ਕੋਸ਼ਿਸ਼ ਵੀ ਕੀਤੀ ਸੀ, ਲੇਕਿਨ ਇਸ ‘ਤੇ ਉਲਟ ਆਰੋਪੀ ਬਾਅਦ ਵਿੱਚ ਉਸ ਦੀ ਦੁਕਾਨ ਤੋਂ ਲੁੱਟ ਖੋਹ ਕਰਕੇ ਚਲਾ ਗਿਆ। ਉਹ ਇਨਸਾਫ ਦੀ ਮੰਗ ਕਰਦੇ ਹਨ।