ਡਾ. ਭੀਮ ਰਾਓ ਅੰਬੇਡਕਰ ਦੇ ਪੋਸਟਰ ‘ਤੇ ਭਗਵੇਂ ਕੱਪੜੇ ਤੇ ਟਿੱਕਾ ਲਾਉਣ ਨਾਲ ਖੜ੍ਹਾ ਹੋਇਆ ਵਿਵਾਦ

0
695

ਚੇਨਈ | ਤਾਮਿਲਨਾਡੂ ਵਿਚ ਹਿੰਦੂ ਸੰਗਠਨ ਦੇ ਇਕ ਪੋਸਟਰ ਨੂੰ ਲੈ ਕੇ ਮੰਗਲਵਾਰ ਨੂੰ ਵਿਵਾਦ ਖੜ੍ਹਾ ਹੋ ਗਿਆ, ਜਿਸ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਭਗਵੇਂ ਕੱਪੜੇ ਪਹਿਨਾਏ ਅਤੇ ਉਨ੍ਹਾਂ ਦੀ ਬਰਸੀ ਉੱਤੇ ਮੱਥੇ ਉੱਤੇ ਚੰਦਨ ਦਾ ਟਿੱਕਾ ਲਗਾਇਆ ਗਿਆ। ਵਿਦੁਥਲਾਈ ਚਿਰੂਤਾਈਗਲ ਕਾਚੀ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਇਹ ਪੋਸਟਰ ਡਾ. ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ‘ਤੇ ਲਾਏ ਗਏ ਸਨ । ਇਸ ਵਿਚਕਾਰ ਇੰਦੂ ਮੱਕਲ ਕਾਚੀ (ਆਈਐਮਕੇ) ਦੇ ਸੰਸਥਾਪਕ ਅਰਜੁਨ ਸੰਪਤ ਨੇ ਭਾਰੀ ਪੁਲਿਸ ਸੁਰੱਖਿਆ ਹੇਠ ਮੰਗਲਵਾਰ ਸ਼ਾਮ ਇਥੇ ਰਾਜਾ ਅੰਨਾਮਲਾਈਪੁਰਮ ਮੈਮੋਰੀਅਲ ਆਡੀਟੋਰੀਅਮ ਵਿਚ ਅੰਬੇਡਕਰ ਦੀ ਮੂਰਤੀ ਨੂੰ ਮਾਲਾ ਪਹਿਨਾਈ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੋਸਟਰ ਨੂੰ ਹਟਾ ਦਿੱਤਾ। ਜਦੋਂ ਕਿ ਆਈਐਮਕੇ ਦੇ ਸੰਸਥਾਪਕ ਅਰਜੁਨ ਸੰਪਤ ਨੇ ਕਿਹਾ ਕਿ ਅੰਬੇਡਕਰ ਨੂੰ ਹਿੰਦੂ ਵਜੋਂ ਦਰਸਾਉਣ ਵਾਲੇ ਪੋਸਟਰ ਵਿਚ ਕੁਝ ਵੀ ਗਲਤ ਨਹੀਂ ਹੈ। ਡਾ. ਅੰਬੇਡਕਰ ਨੇ ਆਪਣੇ ਜੀਵਨ ਵਿਚ ਦਲਿਤਾਂ, ਮਜ਼ਦੂਰਾਂ ਅਤੇ ਔਰਤਾਂ ਦੀ ਸਮਾਜਿਕ ਸਥਿਤੀ ਵਿਚ ਸਾਕਾਰਾਤਮਕ ਤਬਦੀਲੀਆਂ ਲਿਆਉਣ ਲਈ ਕਈ ਵੱਡੇ ਸੁਧਾਰਾਂ ਦੀ ਨੀਂਹ ਰੱਖੀ। ਆਜ਼ਾਦ ਭਾਰਤ ਵਿਚ ਅਗਾਂਹਵਧੂ ਸੋਚ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦੇ ਸੰਘਰਸ਼ ਨੇ ਦੇਸ਼ ਦੀ ਮੌਜੂਦਾ ਸਮਾਜਿਕ ਅਤੇ ਕਾਨੂੰਨੀ ਪ੍ਰਣਾਲੀ ਨੂੰ ਰੂਪ ਦੇਣ ਵਿਚ ਵੱਡੀ ਭੂਮਿਕਾ ਨਿਭਾਈ।

ਉਨ੍ਹਾਂ ਦੇ ਸੰਗਠਨ ਨੇ ਮਦਰਾਸ ਹਾਈਕੋਰਟ ਨੂੰ ਭਰੋਸਾ ਦਿਵਾਇਆ ਕਿ ਉਹ ਕਿਸੇ ਖਿਲਾਫ ਕੋਈ ਨਾਅਰੇਬਾਜ਼ੀ ਜਾਂ ਭਾਸ਼ਣ ਨਹੀਂ ਦੇਣਗੇ ਅਤੇ IMK ਦੇ ਮੈਂਬਰ ‘ਭਗਵੀਂ ਧੋਤੀ’ ਨਹੀਂ ਪਹਿਨਣਗੇ ਅਤੇ ਨਾ ਹੀ ਡਾ. ਅੰਬੇਡਕਰ ਦੇ ਬੁੱਤ ‘ਤੇ ਪਵਿੱਤਰ ਸੁਆਹ ਲਗਾਉਣਗੇ। ਤਾਮਿਲਨਾਡੂ ਦੇ ਰਾਜਪਾਲ ਆਰ.ਐਨਰਵੀ ਨੇ ਚੇਨਈ ਵਿਚ ਡਾ.ਅੰਬੇਡਕਰ ਦੀ ਮੂਰਤੀ ਦਾ ਉਦਘਾਟਨ ਕੀਤਾ। ਕੁੰਭਕੋਨਮ ਵਿਚ ਪੋਸਟਰ ਲਗਾਏ ਜਾਣ ਤੋਂ ਤੁਰੰਤ ਬਾਅਦ, ਵੀਸੀਕੇ ਦੇ ਮੈਂਬਰਾਂ ਨੇ ਅੰਬੇਡਕਰ ਦਾ ਅਪਮਾਨ ਕਰਨ ਲਈ ਆਈਐਮਕੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ।