ਚੰਡੀਗੜ੍ਹ. ਜਲੰਧਰ ਦੇ ਜਿਲਾ ਲੋਕ ਸੰਪਰਕ ਅਫਸਰ ਮਨਵਿੰਦਰ ਸਿੰਘ ਸਮੇਤ 3 ਪੀਆਰਓ ਨੂੰ ਵਿਭਾਗ ਵਲੋਂ ਡਿਪਟੀ ਡਾਇਰੈਕਟਰ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਇਹ ਤਿੰਨ ਸੂਚਨਾ ਤੇ ਲੋਕ ਸੰਪਰਕ ਅਫਸਰ ਵੱਖ-ਵੱਖ ਜਿਲ੍ਹੇਆਂ ਵਿੱਚ ਆਪਣਿਆਂ ਸੇਵਾਵਾਂ ਦੇ ਰਹੇ ਹਨ। ਇਸ਼ਵਿੰਦਰ ਸਿੰਘ ਗਰੇਵਾਲ ਸੂਚਨਾ ਲੋਕ ਸੰਪਰਕ ਅਫ਼ਸਰ ਪਟਿਆਲਾ ਅਤੇ ਸ਼ਿਖਾ ਨਹਿਰਾ ਪੀਆਰਓ ਰਾਜਪਾਲ ਪੰਜਾਬ ਵਜੋਂ ਆਪਣਿਆਂ ਸੇਵਾਵਾਂ ਦੇ ਰਹੇ ਹਨ। ਵਿਭਾਗੀ ਤਰੱਕੀ ਕਮੇਟੀ (DPC) ਨੇ ਇਨ੍ਹਾਂ 3 ਅਫਸਰਾਂ ਨੂੰ ਡਿਪਟੀ ਡਾਇਰੈਕਟਰ ਬਣਾਉਣ ਦੀ ਸਿਫਾਰਿਸ਼ ਕੀਤੀ ਹੈ। ਹੁਣ ਕਮੇਟੀ ਵਲੋਂ ਕੀਤੀ ਗਈ ਸਿਫਾਰਿਸ਼ ਤੇ ਸਿਰਫ਼ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤ ਹੋਣੇ ਬਾਕੀ ਹੈ।


ਜਾਣਕਾਰੀ ਮੁਤਾਬਿਕ ਕਮੇਟੀ ਕਮੇਟੀ ਵਜੋਂ ਅੱਜ ਮਨਵਿੰਦਰ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਲੰਧਰ, ਇਸ਼ਵਿੰਦਰ ਸਿੰਘ ਗਰੇਵਾਲ ਸੂਚਨਾ ਲੋਕ ਸੰਪਰਕ ਅਫ਼ਸਰ ਪਟਿਆਲਾ ਅਤੇ 1 ਮਹਿਲਾ ਸ਼ਿਖਾ ਨਹਿਰਾ ਪੀਆਰਓ ਰਾਜਪਾਲ ਪੰਜਾਬ ਨੂੰ ਵਿਭਾਗੀ ਤਰੱਕੀ ਦੇਣ ਦੀ ਸਿਫਾਰਿਸ਼ ਕਰ ਦਿੱਤੀ ਹੈ ਅਤੇ ਇਸ ਸਬੰਧੀ ਰਸਮੀ ਹੁਕਮ ਛੇਤੀ ਹੀ ਜਾਰੀ ਕਰ ਦਿੱਤੇ ਜਾਣਗੇ।
