Breaking News : ਘਰੇਲੂ ਗੈਸ ਸਿਲੰਡਰ ਅੱਜ ਤੋਂ ਪੂਰੇ ਦੇਸ਼ ‘ਚ 50 ਰੁਪਏ ਮਹਿੰਗਾ ਹੋਇਆ

0
44628

ਲੁਧਿਆਣਾ/ਜਲੰਧਰ/ਅੰਮ੍ਰਿਤਸਰ/ਨਵੀਂ ਦਿੱਲੀ | ਆਮ ਲੋਕਾਂ ਉੱਤੇ ਮਹਿੰਗਾਈ ਦੀ ਇੱਕ ਹੋਰ ਮਾਰ ਕੇਂਦਰ ਸਰਕਾਰ ਵੱਲੋਂ ਪਾਈ ਗਈ ਹੈ। ਮੰਗਲਵਾਰ ਨੂੰ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਇੱਕੋ ਵਾਰ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹ ਫੈਸਲਾ ਅੱਜ ਤੋਂ ਹੀ ਲਾਗੂ ਹੋ ਜਾਵੇਗਾ।

50 ਰੁਪਏ ਵਧਾਉਣ ਨਾਲ ਆਮ ਲੋਕਾਂ ਦੇ ਘਰਾਂ ਦਾ ਬਜਟ ਇੱਕ ਵਾਰ ਫਿਰ ਵਿਗੜ ਜਾਵੇਗਾ।

ਗੈਸ ਸਿਲੰਡਰ ਤੋਂ ਇਲਾਵਾ ਪੈਟਰੋਲ-ਡੀਜ਼ਲ ਦਾ ਰੇਟ ਵੀ ਅੱਜ ਵੱਧਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਰੋਜ਼ਾਨਾ ਵਾਧਾ ਹੋਵੇਗਾ।

ਵੱਧਦੀ ਮਹਿੰਗਾਈ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ…