ਮੋਗਾ, 27 ਸਤੰਬਰ | ਮੈਡੀਸਿਟੀ ਹਸਪਤਾਲ ਮੋਗਾ ਤੋਂ ਬਹੁਤ ਹੀ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। 3 ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ 40 ਸਾਲ ਦੇ ਵਿਅਕਤੀ ਦੇ ਪੇਟ ‘ਚੋਂ ਕਈ ਤਰ੍ਹਾਂ ਦਾ ਸਾਮਾਨ ਕੱਢਿਆ, ਜਿਸ ਵਿਚ ਈਅਰਫੋਨ, ਰਿਟੇਨਰ, ਨਟ ਐਂਡ ਬੋਲਟ, ਵਾਸ਼ਰ, ਲਾਕੇਟਸ, ਪੇਚਾਂ ਸਮੇਤ ਬਹੁਤ ਸਾਰੀਆਂ ਚੀਜ਼ਾਂ ਬਰਾਮਦ ਹੋਈਆਂ। ਹਸਪਤਾਲ ਦੇ ਡਾਇਰੈਕਟਰ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ 2 ਸਾਲਾਂ ਤੋਂ ਪੇਟ ਦੀ ਸਮੱਸਿਆ ਸੀ।
ਕੱਲ੍ਹ ਜਦੋਂ ਇਹ ਮਰੀਜ਼ ਉਨ੍ਹਾਂ ਕੋਲ ਆਇਆ ਤਾਂ ਉਸ ਨੂੰ ਪੇਟ ਦਰਦ, ਬੁਖਾਰ ਅਤੇ ਉਲਟੀਆਂ ਦੀ ਸ਼ਿਕਾਇਤ ਸੀ। ਜਦੋਂ ਐਕਸਰੇ ਅਤੇ ਸਕੈਨ ਕਰਵਾਇਆ ਗਿਆ ਤਾਂ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ। ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਕਾਲੜਾ ਨੇ ਦੱਸਿਆ ਕਿ ਇਹ ਮਰੀਜ਼ ਬੀਤੇ ਦਿਨ ਉਨ੍ਹਾਂ ਕੋਲ ਆਇਆ ਸੀ, ਉਸ ਨੂੰ ਪੇਟ ਦਰਦ, ਬੁਖਾਰ ਅਤੇ ਉਲਟੀਆਂ ਦੀ ਸ਼ਿਕਾਇਤ ਸੀ ਪਰ ਜਦੋਂ ਉਸ ਦੇ ਪੇਟ ਦਾ ਐਕਸਰੇ ਕਰਕੇ ਸਕੈਨ ਕੀਤਾ ਗਿਆ ਤਾਂ ਸਾਰੇ ਡਾਕਟਰ ਹੈਰਾਨ ਰਹਿ ਗਏ। ਪੇਟ ਵਿਚ ਕਈ ਤਰ੍ਹਾਂ ਦੀਆਂ ਧਾਤੂਆਂ ਦੀਆਂ ਵਸਤੂਆਂ ਨੱਟ, ਬੋਲਟ, ਪੇਚ, ਲਾਕੇਟਸ, ਈਅਰਫੋਨ, ਮੈਗਨੇਟ ਅਤੇ ਹੋਰ ਬਹੁਤ ਕੁਝ ਸੀ।
ਉਸਨੇ ਦੱਸਿਆ ਕਿ ਉਸਦੇ ਕਰੀਅਰ ਅਤੇ ਉਸਦੇ ਹਸਪਤਾਲ ਵਿਚ ਅਜਿਹਾ ਪਹਿਲਾ ਮਾਮਲਾ ਸੀ ਪਰ ਫਿਰ ਵੀ ਡਾਕਟਰ ਨੇ 3 ਘੰਟੇ ਦੇ ਸਫਲ ਆਪ੍ਰੇਸ਼ਨ ਤੋਂ ਬਾਅਦ ਇਹ ਸਾਰਾ ਸਾਮਾਨ ਕੱਢ ਦਿੱਤਾ। ਹਾਲਾਂਕਿ, ਉਸਨੇ ਕਿਹਾ ਕਿ ਇਹ ਸਾਮਾਨ ਲੰਬੇ ਸਮੇਂ ਤੋਂ ਉਸਦੇ ਪੇਟ ਵਿਚ ਹੋਣ ਕਾਰਨ ਉਸਦੀ ਹਾਲਤ ਫਿਲਹਾਲ ਠੀਕ ਨਹੀਂ ਹੈ।
ਪਰਿਵਾਰਕ ਮੈਂਬਰਾਂ ਨੇ ਕੈਮਰੇ ਦੇ ਸਾਹਮਣੇ ਨਾ ਆਉਣ ‘ਤੇ ਦੱਸਿਆ ਕਿ ਉਹ 2-ਢਾਈ ਸਾਲ ਤੋਂ ਕਿਸੇ ਸਮੱਸਿਆ ਤੋਂ ਪੀੜਤ ਸੀ ਪਰ ਉਸ ਨੇ ਉਨ੍ਹਾਂ ਨੂੰ ਬਹੁਤ ਘੱਟ ਦੱਸਿਆ, ਜਿਸ ਕਾਰਨ ਉਸ ਨੂੰ ਨੀਂਦ ਵੀ ਨਹੀਂ ਆ ਰਹੀ ਸੀ, ਉਹ ਉਸ ਨੂੰ ਕਈ ਡਾਕਟਰਾਂ ਕੋਲ ਲੈ ਕੇ ਗਏ ਪਰ ਕੁਝ ਨਹੀਂ ਹੋਇਆ। ਜਦੋਂ ਉਸਨੂੰ ਪੇਟ ਵਿਚ ਦਰਦ ਅਤੇ ਬੁਖਾਰ ਹੋਣ ਲੱਗਾ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨੇ ਇਹ ਸਭ ਕਿਵੇਂ ਖਾ ਲਿਆ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਸ ਦਾ ਲੜਕਾ ਵੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।