ਬਰਨਾਲਾ | ਇਥੋਂ ਇਕ ਬੱਚੇ ਨੂੰ ਐਕਸਪਾਇਰੀ ਡੇਟ ਲੰਘੀ ਦਵਾਈ ਦੇਣ ਦੇ ਮਾਮਲੇ ਵਿਚ ਅਦਾਲਤ ਨੇ ਡਾਕਟਰ ਨੂੰ ਸਜ਼ਾ ਦਾ ਹੁਕਮ ਸੁਣਾਇਆ ਹੈ। ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਚੇਤਾ ਦੀ ਅਦਾਲਤ ਨੇ ਡਾਕਟਰ ਪ੍ਰਮੋਦ ਜੈਨ ਨੂੰ ਇਕ ਮਹੀਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ।

ਮਾਮਲਾ 2016 ਦਾ ਹੈ, ਜਦੋਂ ਡਾਕਟਰ ਵੱਲੋਂ ਬੱਚੇ ਨੂੰ ਮਿਆਦ ਪੁੱਗੀ ਦਵਾਈ ਦੇ ਦਿੱਤੀ ਗਈ ਸੀ। ਇਸ ਦੀ ਸ਼ਿਕਾਇਤ ਮਾਪਿਆਂ ਵੱਲੋਂ ਕੀਤੀ ਗਈ, ਜਿਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਡਾਕਟਰ ਨੂੰ ਸਜ਼ਾ ਸੁਣਾਈ। ਇਸਦੇ ਨਾਲ ਹੀ ਅਦਾਲਤ ਨੇ 250 ਰੁਪਏ ਜੁਰਮਾਨਾ ਵੀ ਕੀਤਾ।