ਕੇਸ ਰੱਦ ਕਰਨ ਦੇ ਬਦਲੇ ਰਿਸ਼ਵਤ ਲੈਂਦੇ ਸਿਵਲ ਹਸਪਤਾਲ ਕੇ ਡਾਕਟਰ ਨੂੰ ਵਿਜਿਲੈਂਸ ਟੀਮ ਨੇ ਕੀਤਾ ਗਿਰਫਤਾਰ

    0
    453

    ਗੁਰਦਾਸਪੁਰ. ਵਿਜਿਲੈਂਸ ਟੀਮ ਨੇ ਸਿਵਿਲ ਹਸਪਤਾਲ ‘ਚ ਤੈਨਾਤ ਡਾਕਟਰ ਮਨਜੀਤ ਸਿੰਘ ਨੂੰ ਇੱਕ ਕੇਸ ਨੂੰ ਰੱਦ ਕਰਨ ਦੇ ਬਦਲੇ ਵਿੱਚ ਉਸ ਕੋਲੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿਰਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਪਿੰਡ ਭਿਟੇਵੱਢ ਦੇ ਇਕ ਵਿਅਕਤੀ ਅਮਰੀਕ ਸਿੰਘ ਤੇ ਲੜਾਈ ਝਗੜੇ ਦਾ ਕੇਸ ਦਰਜ ਸੀ। ਅਮਰੀਕ ਸਿੰਘ ਦੇ ਪਿਤਾ ਸਵਰਨ ਸਿੰਘ ਨੇ ਕੇਸ ਨੂੰ ਰੱਦ ਕਰਨ ਦੀ ਅਪੀਤ ਕੀਤੀ ਹੋਈ ਸੀ।

    ਇਸ ਮਾਮਲੇ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਇੱਕ ਬੋਰਡ ਗਠਿਤ ਕੀਤਾ ਗਿਆ ਸੀ ਤੇ ਇਸਦਾ ਫੈਸਲਾ ਪੈਂਡਿੰਗ ਸੀ। ਅਮਰੀਕ ਸਿੰਘ ਨੇ ਵਿਜਿਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਡਾਕਟਰ ਮਨਜੀਤ ਸਿੰਘ ਕੇਸ ਰੱਦ ਕਰਨ ਦੇ ਬਦਲੇ ਪੈਸਿਆਂ ਦੀ ਮੰਗ ਕਰ ਰਿਹਾ ਹੈ। ਜਿਸ ਤੋਂ ਵਿਜਿਲੈਂਸ ਟੀਮ ਨੇ ਡਾਕਟਰ ਮਨਜੀਤ ਸਿੰਘ ਨੂੰ ਰਿਸ਼ਵਤ ਦੇ ਪੈਸਿਆਂ ਨਾਲ ਰੰਗੇ ਹੱਥੀ ਗਿਰਫਤਾਰ ਕਰ ਲਿਆ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।