Divorce Perfume : ਪਤੀ ਤੋਂ ਤਲਾਕ ਪਿਛੋਂ ਦੁਬਈ ਦੀ ਸ਼ਹਿਜ਼ਾਦੀ  ਨੇ ਲਾਂਚ ਕੀਤਾ ‘ਡਾਇਵੋਰਸ’ ਪਰਫ਼ਿਊਮ

0
4846

ਦੁਬਈ, 11 ਸਤੰਬਰ | ਉਪ ਰਾਸ਼ਟਰਪਤੀ ਤੇ ਦੁਬਈ ਦੇ ਹਾਕਮ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਬੇਟੀ ਰਾਜਕੁਮਾਰੀ ਸ਼ੇਖਾ ਮਾਹਰਾ ਹੁਣ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਉਹ ਹਾਲ ਹੀ ਵਿਚ ਆਪਣੇ ਪਤੀ ਸ਼ੇਖ ਮਾਨਾ ਬਿਨ ਮੁਹੰਮਦ ਬਿਨ ਰਾਸ਼ਿਦ ਬਿਨ ਮਨਾ ਅਲ ਮਕਤੂਮ ਨੂੰ ਤਲਾਕ ਦੇ ਕੇ ਸੁਰਖ਼ੀਆਂ ਵਿੱਚ ਆਈ ਸੀ।

ਹੁਣ ਮਾਹਰਾ ਨੇ ਨਵਾਂ ਪਰਫਿਊਮ ਲਾਂਚ ਕਰਕੇ ਲੋਕਾਂ ਦਾ ਧਿਆਨ ਅਪਣੇ ਵੱਲ ਖਿਚ ਲਿਆ ਹੈ। ਅਸਲ ’ਚ ਇਸ ਪਰਫਿਊਮ ਦਾ ਨਾਂ ‘ਡਾਇਵੋਰਸ’ ਭਾਵ ‘ਤਲਾਕ’ ਹੈ।  ਦੁਬਈ ਦੀ 30 ਸਾਲਾ ਸ਼ਹਿਜ਼ਾਦੀ ਨੇ ਆਪਣੇ ਬ੍ਰਾਂਡ ਮਾਹਰਾ ਐਮ1 ਤਹਿਤ ਡਾਇਵੋਰਸ ਨਾਮ ਦਾ ਪਰਫ਼ਿਊਮ ਲਾਂਚ ਕੀਤਾ ਹੈ।

ਦੁਬਈ ਦੇ ਹਾਕਮ ਦੀ ਬੇਟੀ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰੋਡਕਟ ਦਾ ਟੀਜ਼ਰ ਸ਼ੇਅਰ ਕੀਤਾ ਹੈ। ਅਪਣੀ ਪੋਸਟ ਵਿਚ ਇਕ ਸੁੰਦਰ ਕਾਲੀ ਬੋਤਲ ਦਿਖਾਈ ਦੇ ਰਹੀ ਹੈ ਜਿਸ ’ਤੇ ‘ਡਾਇਵੋਰਸ’ ਲਿਖਿਆ ਹੋਇਆ ਹੈ। ਟੀਜ਼ਰ ਵਿੱਚ ਟੁੱਟੇ ਹੋਏ ਸ਼ੀਸ਼ੇ, ਕਾਲੀਆਂ ਪੱਤੀਆਂ ਅਤੇ ਇੱਕ ਬਲੈਕ ਪੈਂਥਰ ਦਿਖਾਇਆ ਗਿਆ ਹੈ। ਟੀਜ਼ਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

ਦੱਸ ਦੇਈਏ ਕਿ ਸ਼ੇਖਾ ਮਾਹਰਾ ਨੇ ਜੁਲਾਈ ’ਚ ਅਪਣੇ ਪਤੀ ਨੂੰ ਜਨਤਕ ਤੌਰ ’ਤੇ ਤਲਾਕ ਦੇ ਦਿੱਤਾ ਸੀ। ਇਸ ਦਾ ਐਲਾਨ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਕੀਤਾ ਸੀ। ਮਾਹਰਾ ਨੇ ਲਿਖਿਆ, ‘ਪਿਆਰੇ ਪਤੀ, ਕਿਉਂਕਿ ਤੁਸੀਂ ਕਿਸੇ ਹੋਰ ਨਾਲ ਹੋ, ਮੈਂ ਅਪਣੇ ਤਲਾਕ ਦਾ ਐਲਾਨ ਕਰਦੀ ਹਾਂ। ਮੈਂ ਤੁਹਾਨੂੰ ਤਲਾਕ ਦਿੰਦਾ ਹਾਂ, ਮੈਂ ਤੁਹਾਨੂੰ ਤਲਾਕ ਦਿੰਦੀ ਹਾਂ ਤੇ ਮੈਂ ਤੁਹਾਨੂੰ ਤਲਾਕ ਦਿੰਦਾ ਹਾਂ, ਧਿਆਨ ਰੱਖੋ। ਤੁਹਾਡੀ ਸਾਬਕਾ ਪਤਨੀ।’    (ਏਜੰਸੀ)
ਹਾਲਾਂਕਿ ਸ਼ੇਖਾ ਮਾਹਰਾ ਨੇ ਬੀਤੇ ਜੁਲਾਈ ਮਹੀਨੇ ’ਚ ਜਨਤਕ ਤੌਰ ’ਤੇ ਤਲਾਕ ਦਾ ਐਲਾਨ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ ਸ਼ੇਖ ਮਾਨਾ ਕਿਸੇ ਹੋਰ ਔਰਤ ਨਾਲ ਸਬੰਧਾਂ ਵਿਚ ਹੈ।

ਯੂਏਈ ਦੇ ਉਪ ਰਾਸ਼ਟਰਪਤੀ ਤੇ ਦੁਬਈ ਦੇ ਹਾਕਮ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਬੇਟੀ ਰਾਜਕੁਮਾਰੀ ਸ਼ੇਖਾ ਮਾਹਰਾ ਹੁਣ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਉਹ ਹਾਲ ਹੀ ਵਿਚ ਆਪਣੇ ਪਤੀ ਸ਼ੇਖ ਮਾਨਾ ਬਿਨ ਮੁਹੰਮਦ ਬਿਨ ਰਾਸ਼ਿਦ ਬਿਨ ਮਨਾ ਅਲ ਮਕਤੂਮ ਨੂੰ ਤਲਾਕ ਦੇ ਕੇ ਸੁਰਖ਼ੀਆਂ ਵਿੱਚ ਆਈ ਸੀ।