ਸ਼ਾਮ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, 3 ਆਰੋਪੀ ਗ੍ਰਿਫਤਾਰ

0
1386

ਐਸ.ਏ.ਐਸ. ਨਗਰ. ਨਵੇਂ ਸਥਾਪਤ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ, ਐਸ.ਏ.ਐਸ.ਨਗਰ ਨੇ ਸ਼ਾਮ ਸਿੰਘ ਦੇ ਅੰਨ੍ਹੇ ਕਤਲ ਦੀ ਸੁਥੀ ਸੁਲਝਾਅ ਲਈ ਹੈ। ਇਸ ਸਬੰਧੀ ਇਕ ਐਫਆਈਆਰ ਨੰਬਰ 134 ਮਿਤੀ 29 ਅਕਤੂਬਰ 2019 ਨੂੰ ਆਈਪੀਸੀ ਦੀ ਧਾਰਾ 302, 34 ਤਹਿਤ ਫੇਜ਼-11 ਐਸ.ਏ.ਐਸ.ਨਗਰ ਦੇ ਥਾਣੇ ਵਿਖੇ ਦਰਜ ਕੀਤੀ ਗਈ ਸੀ।

ਆਈਜੀ ਪੁਲਿਸ ਰੂਪਨਗਰ ਜੋਨ ਅਤੇ ਐਸਐਸਪੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਉਤੇ ਅਮਲ ਕਰਦੇ ਹੋਏ ਐਸਪੀ (ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ) ਹਰਬੀਰ ਸਿੰਘ ਅਟਵਾਲ, ਡੀਐਸਪੀ (ਹੋਮੀਸਾਈਡ ਤੇ ਫੌਰੈਂਸਿਕ) ਪਲਵਿੰਦਰ ਸਿੰਘ, ਐਸਆਈ ਕੁਲਵੰਤ ਸਿੰਘ, ਐਸਆਈ ਜਗਦੀਪ ਸਿੰਘ ਬਰਾੜ ਐਸ.ਐਚ.ਓ. ਫੇਜ 11 ਪੁਲਿਸ ਥਾਣਾ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਤੋਂ  ਬਾਅਦ ਦੋਸ਼ੀਆਂ ਗਜਰਾਮ ਨਿਵਾਸੀ ਮਜਾਤੜੀ, ਸਤਵੀਰ ਉਰਫ ਸੱਤਾ ਨਿਵਾਸੀ ਬਘੋਰਾ ਜਿਲ੍ਹਾ ਹੁਸ਼ਿਆਰਪੁਰ ਅਤੇ ਪ੍ਰੇਮਪਾਲ ਨਿਵਾਸੀ ਅੰਬ ਸਾਹਿਬ ਕਾਲੋਨੀ ਫੇਜ 11 ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ।

ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਇਹਨਾਂ ਤਿੰਨਾਂ ਨੇ ਸ਼ਾਮ ਸਿੰਘ ਕੋਲ ਕਾਫੀ ਰਕਮ ਵੇਖ ਲਈ  ਜਿਸ ਕਰਕੇ ਇਹਨਾਂ ਨੇ ਉਸ ਰਕਮ ਨੂੰ ਖੋਹਣ ਲਈ ਸ਼ਾਮ ਸਿੰਘ ਦੇ ਕਤਲ ਦੀ ਸ਼ਾਜਿਸ਼ ਰਚੀ। ਸ਼ਾਮ ਸਿੰਘ ਦਾ ਮੋਬਾਇਲ ਫੋਨ ਦੋਸ਼ੀਆਂ ਕੋਲੋਂ ਬਰਾਮਦ ਹੋ ਗਿਆ ਹੈ ਅਤੇ ਕੇਸ ਦੀ ਹੋਰ ਪੜਤਾਲ ਜਾਰੀ ਹੈ।