ਜੀਆਈਐੱਸ ਸਰਵੇ ‘ਚ ਖੁਲਾਸਾ : ਜ਼ਮੀਨ ‘ਤੇ ਨਹੀਂ ਮਿਲੀਆਂ ਪੰਜਾਬ ਦੀਆਂ 538 ਕਿਲੋਮੀਟਰ ਲੰਮੀਆਂ ਸੜਕਾਂ

0
258

ਚੰਡੀਗੜ੍ਹ। ਪੰਜਾਬ ਮੰਡੀਬੋਰਡ ਅਧੀਨ ਸੂਬੇ ਦੇ ਸੰਪਰਕ ਮਾਰਗਾਂ ਦੀ ਟਾਇਰਿੰਗ ਤੋਂ ਪਹਿਲਾਂ ਕਰਵਾਏ ਗਏ ਆਧੁਨਿਕ ਜੀਆਈਐੱਸ ਸਰਵੇ ਵਿਚ 538 ਕਿਲੋਮੀਟਰ ਸੜਕਾਂ ਜ਼ਮੀਨ ਉਤੋਂ ਗਾਇਬ ਪਾਈਆਂ ਗਈਆਂ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਮੰਡੀਬੋਰਡ ਹੁਣ ਤੱਕ ਕਰੋੜਾਂ ਰੁਪਏ ਦਾ ਬਜਟ ਇਨ੍ਹਾਂ ਸੜਕਾਂ ਉਤੇ ਖਰਚ ਦੇ ਰੂਪ ਵਿਚ ਦਿਖਾਉਂਦਾ ਰਿਹਾ ਹੈ।
ਪੰਜਾਬ ਦੀ ਆਪ ਸਰਕਾਰ ਨੇ ਟਾਇਰਿੰਗ ਤੋਂ ਸੀਜ਼ਨ ਤੋਂ ਪਹਿਲਾਂ ਸੜਕਾਂ ਦੀ ਜੀਆਈਐੱਸ (ਗਲੋਬਲ ਇਨਫਾਰਮੇਸ਼ਨ ਸਰਵੇਖਣ) ਤਕਨੀਕ ਨਾਲ ਪੈਮਾਇਸ਼ ਕਰਵਾਈ ਤਾਂ ਇਸ ਗੱਲ ਦਾ ਖੁਲਾਸਾ ਹੋਇਆ। ਜਾਣਕਾਰੀ ਅਨੁਸਾਰ ਸਰਕਾਰ ਨੇ ਸੜਕਾਂ ਨੂੰ ਮਾਪਣ ਲਈ ਨਵੀਨਤਮ ਜੀਆਈਐਸ ਤਕਨੀਕ ਦਾ ਇਸਤੇਮਾਲ ਸ਼ੁਰੂ ਕੀਤਾ ਹੈ।
ਸੂਤਰ ਦੱਸਦੇ ਹਨ ਕਿ ਸਰਕਾਰ ਨੇ ਹਾਲ ਹੀ ਵਿਚ ਪੰਜਾਬ ਮੰਡੀਬੋਰਡ ਤਹਿਤ 64878 ਕਿਲੋਮੀਟਰ ਸੜਕਾਂ ਦਾ ਜੀਆਈਐੱਸ ਤਕਨੀਕ ਨਾਲ ਸਰਵੇ ਕਰਵਾਇਆ, ਜਿਸ ਵਿਚ 538 ਕਿਲੋਮੀਟਰ ਸੜਕਾਂ ਹੀ ਗਾਇਬ ਪਾਈਆਂ ਗਈਆਂ। ਪੰਜਾਬ ਸਰਕਾਰ ਦੇ ਖੇਤੀ ਮੰਤਰੀ ਕੁਲਦੀਪ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਮੰਡੀਬੋਰਡ ਨੇ ਜੀਆਈਐੱਸ ਦੀ ਵਰਤੋਂ ਕਰਕੇ ਸੜਕਾਂ ਨੂੰ ਮਾਪਿਆ ਹੈ। ਇਸ ਸਰਵੇ ਵਿਚ 538 ਕਿਲੋਮੀਟਰ ਪੇਂਡੂ ਸੜਕਾਂ ਗਾਇਬ ਪਾਈਆਂ ਗਈਆਂ ਹਨ।