ਕੋਰੋਨਾ ਸੰਕਟ ਕਰਕੇ ਸਾਹਿਤਿਕ ਰਸਾਲੇ ‘ਸ਼ਮ੍ਹਾਦਾਨ’ ਦਾ ਪੰਜਵਾਂ ਅੰਕ ਹੋਵੇਗਾ ਡਿਜ਼ੀਟਲ : ਪ੍ਰੋ . ਜਸਵੀਰ ਸਿੰਘ

0
1297

ਜਲੰਧਰ . ਕੋਰੋਨਾ ਸੰਕਟ ਕਰਕੇ ਅਖਬਾਰਾਂ ਤੋਂ ਬਾਅਦ ਹੁਣ ਸਾਹਿਤਿਕ ਰਸਾਲੇ ਵੀ ਡਿਜ਼ੀਟਲ ਹੋਣੇ ਸ਼ੁਰੂ ਹੋ ਗਏ ਹਨ। ਕਾਫੀ ਸਮੇਂ ਤੋਂ ਚਲਦਾ ਆ ਰਿਹਾ ਸ਼ਬਦ ਮੈਗਜੀਨ ਜਿਸ ਦਾ ਕਹਾਣੀ ਵਿਸ਼ੇਸ਼ ਅੰਕ ਡਿਜ਼ੀਟਲ ਰਿਲੀਜ਼ ਹੋ ਚੁੱਕਿਆ ਹੈ। ਹੁਣ ਉਸ ਤੋਂ ਬਾਅਦ ਸ਼ਮ੍ਹਾਦਾਨ ਵੀ ਕੁਝ ਦਿਨਾਂ ਤਕ ਡਿਜ਼ੀਟਲ ਰਿਲੀਜ਼ ਹੋਵੇਗਾ।

ਤਿਮਾਹੀ ਰਸਾਲਾ ਸ਼ਮ੍ਹਾਦਾਨ ਦੇ ਮੁੱਖ ਸੰਪਾਦਰ ਪ੍ਰੋ .ਜਸਵੀਰ ਸਿੰਘ ਨੇ ਦੱਸਿਆ ਕਿ ਇਸ ਰਸਾਲੇ ਦੇ ਮੁੱਖ ਸੰਪਾਦਕ ਹੋਣ ਦੇ ਨਾਤੇ ਕੋਵਿਡ-19 ਕਾਰਨ ਲੱਗੇ ਕਰਫਿਊ ਨੂੰ ਵੇਖਦਿਆਂ ਸ਼ਮ੍ਹਾਦਾਨ (ਪੁਸਤਕ ਲੜੀ-05 ) ਦਾ ਨਵਾਂ ਅੰਕ ਸ਼ਮ੍ਹਾਦਾਨ ਆਦਾਰੇ ਵੱਲੋਂ ਡਿਜ਼ੀਟਲ ਹੀ ਕੱਢਿਆ ਜਾਵੇਗਾ। ਆਉਂਦੇ ਦਿਨਾਂ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸ਼ਮ੍ਹਾਦਾਨ ਤੁਹਾਡੇ ਕੋਲ ਪਹੁੰਚ ਜਾਏਗਾ। ਇਸ ਵਾਰ ਸ਼ਮ੍ਹਾਦਾਨ ਦੇ ਨਵੇਂ ਅੰਕ ਦਾ ਆਕਾਰ ਵੀ ਵੱਡਾ ਕੀਤਾ ਗਿਆ।


ਇਸ ਅੰਕ ਵਿਚ ਭਾਸ਼ਾ ਬਾਰੇ,ਸੰਗੀਤ ਬਾਰੇ ਤੇ ਨੈਤਿਕ ਸਿੱਖਿਆ ਆਦਿ ਤੋਂ ਇਲਾਵਾ ਬਹੁਤ ਸਾਰੀਆਂ ਕਵਿਤਾਵਾਂ, ਕਹਾਣੀਆਂ ਤੇ ਲੇਖ/ਨਿਬੰਧ ਪੜ੍ਹਨ ਨੂੰ ਮਿਲਣਗੇ। ਹਾਲਾਤ ਸੁਧਰਨ ਮਗਰੋਂ ਰਸਾਲੇ ਨੂੰ ਪ੍ਰਿੰਟ ਕਰਵਾਉਣ ਦਾ ਸਿਲਸਿਲਾ ਪਹਿਲਾਂ ਵਾਂਗ ਹੀ ਚੱਲੇਗਾ। ਉਹਨਾਂ ਦੱਸਿਆ ਕਿ 6ਵੇਂ ਅੰਕ ਲਈ ਰਚਨਾਵਾਂ ਭੇਜਣ ਲਈ jasveerldd@gmail.com ‘ਤੇ ਭੇਜੀਆਂ ਜਾ ਸਕਦੀਆਂ ਹਨ ਤੇ ਰਸਾਲਾ ਮੰਗਵਾਉਣ ਲਈ 7355054463 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।