ਢਿੱਲੋਂ ਬ੍ਰਦਰਜ਼ ਮਾਮਲਾ: ਜਸ਼ਨਬੀਰ ਦੇ ਸਸਕਾਰ ਲਈ ਰਾਜ਼ੀ ਹੋਇਆ ਪਰਿਵਾਰ, ਜਲੰਧਰ ਦੇ ਮਾਡਲ ਟਾਊਨ ‘ਚ ਥੋੜ੍ਹੀ ਦੇਰ ‘ਚ ਹੋਵੇਗਾ ਅੰਤਿਮ ਸੰਸਕਾਰ

0
1870

ਜਲੰਧਰ| ਬਿਆਸ ਦਰਿਆ ਵਿਚ ਛਾਲ ਮਾਰਨ ਵਾਲੇ ਸਕੇ ਭਰਾਵਾਂ ਵਿਚੋਂ 2 ਦਿਨ ਪਹਿਲਾਂ ਜਸ਼ਨਬੀਰ ਢਿੱਲੋਂ ਦੀ ਮ੍ਰਿਤਕ ਦੇਹ ਮਿਲ ਗਈ ਸੀ। ਇਸ ਮਾਮਲੇ ਵਿਚ ਕਥਿਤ ਦੋਸ਼ੀ ਐਸਐਚਓ ਨਵਦੀਪ ਸਿੰਘ ਢਿੱਲੋਂ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਡਿਸਮਿਸ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਪਰਿਵਾਰ ਵੀ ਛੋਟੇ ਪੁੱਤਰ ਜਸ਼ਨਬੀਰ ਢਿੱਲੋਂ ਦੇ ਸੰਸਕਾਰ ਲਈ ਰਾਜ਼ੀ ਹੋ ਗਿਆ ਹੈ।

ਦੂਜੇ ਪਾਸੇ ਜਲੰਧਰ ਦੇ CP ਕੁਲਦੀਪ ਚਾਹਲ ਵਲੋਂ SHO ਨਵਦੀਪ ਸਿੰਘ ਨੂੰ ਡਿਸਮਿਸ ਕਰਨ ਦੇ ਆਰਡਰ ਜਾਰੀ ਕਰਕੇ ਬਾਕੀ ਕਥਿਤ ਦੋਸ਼ੀਆਂ ਨੂੰ ਵੀ ਡਿਸਮਿਸ ਕਰਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ।