ਸੂਬਾ ਭਾਜਪਾ ਬੁਲਾਰੇ ਦੀ ਕੋਠੀ ਦੇ ਬਾਹਰ ਸ਼ਾਮ 6 ਵਜੇ ਧਰਨਾ, 8 ਵਜੇ ਬਿਜਲੀ ਕੱਟੀ ਤੇ ਦੇਰ ਰਾਤ ਕੰਧਾਂ ‘ਤੇ ਸੁੱਟਿਆ ਗੋਬਰ, ਵੇਖੋ Video

0
1407

ਜਲੰਧਰ | ਕਿਸਾਨਾਂ ਪ੍ਰਤੀ ਘਟੀਆ ਸ਼ਬਦਾਵਲੀ ਵਰਤਣ ਵਾਲੇ ਭਾਜਪਾ ਦੇ ਨਵ-ਨਿਯੁਕਤ ਸੂਬਾ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਦੇ ਦਕੋਹਾ (ਰਾਮਾ ਮੰਡੀ) ਸਥਿਤ ਘਰ ਦਾ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਘਿਰਾਓ ਕਰਕੇ ਧਰਨਾ ਦਿੱਤਾ। ਕਿਸਾਨਾਂ ਨੇ ਕਿਹਾ ਕਿ ਉਹ ਕਾਹਲੋਂ ਖਿਲਾਫ ਕੇਸ ਦਰਜ ਕਰਵਾਉਣਗੇ।

ਬੁੱਧਵਾਰ ਸ਼ਾਮ ਨੂੰ ਭਾਕਿਯੂ ਰਾਜੇਵਾਲ ਦੇ ਮੈਂਬਰਾਂ ਨੇ ਕਾਹਲੋਂ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਦਿਆਂ ਉਸ ਦਾ ਪੁਤਲਾ ਫੂਕਿਆ ਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਾਹਲੋਂ ਕੋਠੀ ‘ਚ ਨਹੀਂ ਸਨ।

ਕਿਸਾਨਾਂ ਨੇ ਰਾਤ 8 ਵਜੇ ਕੋਠੀ ਦੀ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਅਤੇ ਰਾਤ 9 ਵਜੇ ਗੋਬਰ ਦੀ ਟਰਾਲੀ ਲਿਆ ਕੇ ਕੰਧਾਂ ‘ਤੇ ਗੋਬਰ ਸੁੱਟ ਦਿੱਤਾ।

ਕਿਸਾਨਾਂ ਦੀ ਚਿਤਾਵਨੀ- ਭਾਜਪਾ ਦੀ ਕੋਈ ਵੀ ਮੀਟਿੰਗ ਜਾਂ ਰੈਲੀ ਨਹੀਂ ਹੋਣ ਦੇਣਗੇ

ਭਾਕਿਯੂ ਨੇਤਾ ਅਮਰਜੋਤ ਸਿੰਘ, ਸੋਹਨ ਲਾਲ ਤੇ ਕਸ਼ਮੀਰ ਸਿੰਘ ਨੇ ਕਿਹਾ ਕਿ ਜਲੰਧਰ ‘ਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਪੁਲਿਸ ਦੀ ਧੱਕਾ-ਮੁੱਕੀ ਕਾਰਨ ਮਾਹੌਲ ਖਰਾਬ ਹੋ ਰਿਹਾ ਹੈ। ਹੁਣ ਉਹ ਭਾਜਪਾ ਨੇਤਾਵਾਂ ਦੀ ਕੋਈ ਵੀ ਮੀਟਿੰਗ ਜਾਂ ਰੈਲੀ ਨਹੀਂ ਹੋਣ ਦੇਣਗੇ।

ਉਨ੍ਹਾਂ ਕਿਹਾ ਕਿ ਕਾਹਲੋਂ ਨੇ ਕਿਹਾ ਸੀ ਕਿ ਲਾਲ ਝੰਡੇ ਵਾਲੇ ਜਿਸ ਘਰ ‘ਚ ਵੜ ਜਾਣ, ਉਥੇ ਸਭ ਉਜੜ ਜਾਂਦਾ ਹੈ। ਜੇਕਰ ਕੋਈ ਮੇਰੇ ਵਰਗਾ ਨੇਤਾ ਹੁੰਦਾ ਤਾਂ ਕਿਸਾਨਾਂ ਨੂੰ ਡੰਡੇ ਮਾਰ ਕੇ ਜੇਲ ‘ਚ ਡਕ ਦਿੰਦਾ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।