ਡੀਜੀਪੀ ਦਿਨਕਰ ਗੁਪਤਾ ਦਾ ‘ਕਰਤਾਰਪੁਰ ਲਾਂਘੇ’ ਤੇ ਦਿੱਤਾ ਉਹ ਬਿਆਨ ਜਿਸ ‘ਤੇ ਸਿਆਸਤ ਹੋਈ ਗਰਮ, ਜਾਨਣ ਲਈ ਪੜੋ ਖਬਰ

    0
    554

    ਜਲੰਧਰ. ਡੀਜੀਪੀ ਦਿਨਕਰ ਗੁਪਤਾ ਨੇ ਅੱਜ ਇਕ ਪ੍ਰੋਗ੍ਰਾਮ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲਣ ‘ਤੇ ਪਾਕਿਸਤਾਨ ਦੀ ਸਹਿਮਤੀ ਦੇ ਇਰਾਦੇ ‘ਤੇ ਸਵਾਲ ਚੁੱਕੇ। ਉਹਨਾਂ ਨੇ ਬਿਆਨ ਦਿੱਤਾ ਕਿ ਸਿੱਖ ਸਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਲਈ ਦਿੱਤਾ ਵੀਜਾ ਅੱਤਵਾਦ ਦੇ ਨਜਰੀਏ ਤੋਂ ਵੱਡੀ ਸੁਰੱਖਿਆ ਚੁਣੋਤੀ ਸੀ। ਹੁਣ ਤਕ ਪਾਕਿਸਤਾਨ ‘ਚ ਬੈਠੇ ਕੁੱਝ ਪਾਕਿਸਤਾਨੀ ਸਮਰਥਕ ਸ਼ਰਧਾਲੂਆਂ ਨੂੰ ਭਰਮਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਅਜਿਹੀ ਵੀ ਸੰਭਾਵਨਾ ਹੈ ਕਿ ਜੇ ਤੁਸੀ ਸਵੇਰੇ ਕਿਸੇ ਨੂੰ ਪਾਕਿਸਤਾਨ ਭੇਜੀਆ ਜਾਵੇ ਤਾ ਉਹ ਸ਼ਾਮ ਨੂੰ ਅੱਤਵਾਦੀ ਬਣ ਕੇ ਪਰਤ ਸਕਦਾ ਹੈ।

    ਡੀਜੀਪੀ ਦਾ ਕਹਿਣਾ ਹੈ ਕਿ ਉਹ ਕਰਤਾਰਪੁਰ ਲਾਂਘਾ ਖੁੱਲਣ ਤੇ ਖੁਸ਼ ਹੈ ਪਰ ਇਸ ਨਾਲ ਦੇਸ਼ ਨੂੰ ਹੋਣ ਵਾਲੇ ਖਤਰੇ ਨੂੰ ਵੀ ਨਜਰਅੰਦਾਜ ਨਹੀਂ ਕਰ ਸਕਦੇ। ਡੀਜੀਪੀ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਬਿਆਨਬਾਜੀ ਵੀ ਤੇਜ ਹੋ ਗਈ। ਸਿਆਸੀ ਨੇਤਾ ਡੀਜੀਪੀ ਦੇ ਇਸ ਬਿਆਨ ਦੀ ਨਿੰਦਾ ਕਰ ਰਹੇ ਹਨ। ਕੁੱਝ ਸਿਆਸੀ ਨੇਤਾ ਇਹ ਵੀ ਕਹਿ ਰਹੇ ਹਨ ਕਿ ਇਹ ਸੱਚ ਹੈ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਇਸ ਲਈ ਸਚੇਤ ਰਹਿਣ ਦੀ ਲੌੜ ਹੈ ਪਰ ਸਾਰੇ ਸਿੱਖ ਸ਼ਰਧਾਲੂਆਂ ਲਈ ਅਜਿਹਾ ਕਹਿਣਾ ਗਲਤ ਹੈ। ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਕਿਹਾ ਜਾ ਸਕਦਾ ਹੈ ਕਿ ਡੀਜੀਪੀ ਦੇ ਇਸ ਬਿਆਨ ਦਾ ਹਰ ਕੋਈ ਆਪਣੀ ਸਮਝ ਮੁਤਾਬਕ ਮਤਲਬ ਕੱਢ ਰਿਹਾ ਹੈ ਤੇ ਸਿਆਸਤ ਗਰਮ ਹੋ ਗਈ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।