ਭਾਰਤ ਦੀ ਹਾਰ ਦੇ ਬਾਵਜੂਦ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ : ਅਜਿਹਾ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਬੱਲੇਬਾਜ਼

0
993

ਨਵੀਂ ਦਿੱਲੀ, 29 ਦਸੰਬਰ | ਸੈਂਚੂਰੀਅਨ ਟੈਸਟ ਵਿਚ ਭਾਰਤ ਨੂੰ ਦੱਖਣੀ ਅਫਰੀਕਾ ਹੱਥੋਂ ਇਕ ਪਾਰੀ ਅਤੇ 32 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਵਜੂਦ ਟੀਮ ਇੰਡੀਆ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਤਿਹਾਸ ਰਚਣ ‘ਚ ਕਾਮਯਾਬ ਰਿਹਾ। ਕੋਹਲੀ ਨੇ ਮੇਜ਼ਬਾਨ ਟੀਮ ਖਿਲਾਫ ਦੂਜੀ ਪਾਰੀ ‘ਚ 76 ਦੌੜਾਂ ਬਣਾਈਆਂ, ਇਸ ਪਾਰੀ ਦੇ ਦਮ ‘ਤੇ ਉਹ ਇਕ ਵਾਰ ਫਿਰ ਸਾਲ 2023 ‘ਚ 2000 ਅੰਤਰਰਾਸ਼ਟਰੀ ਦੌੜਾਂ ਦਾ ਅੰਕੜਾ ਪਾਰ ਕਰਨ ‘ਚ ਕਾਮਯਾਬ ਰਹੇ।

ਵਿਰਾਟ ਕੋਹਲੀ ਨੇ ਹੁਣ ਇਕ ਕੈਲੰਡਰ ਈਅਰ ਵਿਚ ਸਭ ਤੋਂ ਵੱਧ 7 ਵਾਰ 2 ਹਜ਼ਾਰ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਦਾ ਵਰਲਡ ਰਿਕਾਰਡ ਬਣਾਇਆ ਹੈ। ਇਸ ਮਾਮਲੇ ‘ਚ ਭਾਰਤੀ ਰਨ ਮਸ਼ੀਨ ਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੂੰ ਪਿੱਛੇ ਛੱਡਿਆ ਹੈ, ਜਿਸ ਨੇ ਆਪਣੇ ਕਰੀਅਰ ‘ਚ 6 ਵਾਰ ਇਹ ਪ੍ਰਾਪਤੀ ਹਾਸਲ ਕੀਤੀ ਸੀ।