ਡੇਰਾ ਬਾਬਾ ਨਾਨਕ : ਭਾਰਤ-ਪਾਕ ਬਾਰਡਰ ‘ਤੇ ਹੈਰੋਇਨ ਦਾ ਜਖੀਰਾ ਬਰਾਮਦ, ਬੀਐਸਐਫ ਜਵਾਨਾਂ ਅਤੇ ਨਸ਼ਾ ਤਸਕਰਾਂ ‘ਚ ਮੁੱਠਭੇੜ, ਇੱਕ ਜਵਾਨ ਜ਼ਖਮੀ

0
2435

ਗੁਰਦਾਸਪੁਰ/ਡੇਰਾ ਬਾਬਾ ਨਾਨਕ (ਅਰੂਣ ਸਹੋਤਾ) | ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਵਿਖੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਬੀਐਸਐਫ ਜਵਾਨਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਮੁੱਠਭੇੜ ਹੋ ਗਈ। ਇਸ ਦੌਰਾਨ ਬੀਐਸਐਫ ਦਾ ਇਕ ਜਵਾਨ ਗੋਲੀ ਲੱਗਣ ਕਾਰਨ ਗੰਭੀਰ ਫੱਟੜ ਹੋ ਗਿਆ।

ਸਰਚ ਅਪ੍ਰੇਸ਼ਨ ਦੌਰਾਨ ਬੀਐਸਐਫ ਜਵਾਨਾਂ ਨੇ 47 ਕਿੱਲੋ ਹੈਰੋਇਨ ਅਤੇ 7 ਪੈਕਟ ਅਫੀਮ, 2 ਪਿਸਟਲ ਬਰਾਮਦ ਕੀਤੇ ਗਏ। ਸਰਚ ਅਪ੍ਰੇਸ਼ਨ ਜਾਰੀ ਹੈ।

ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਅੱਜ ਸਵਾ 5 ਵਜੇ ਦੇ ਕਰੀਬ ਗੁਰਦਾਸਪੁਰ ਦੇ ਚੰਦੂ ਵਡਾਲਾ ਪੋਸਟ ਦੇ ਜਵਾਨਾ ਸਰਹੱਦ ਤੇ ਸੰਘਣੀ ਧੁੰਦ ਦੌਰਾਨ ਹਿਲਜੁਲ ਵੇਖੀ ਗਈ। ਇਸ ਦੌਰਾਨ 5 ਦੇ ਕਰੀਬ ਪਾਕ ਤਸਕਰਾਂ ਅਤੇ ਬੀਐੱਸਐਫ ਜਵਾਨਾਂ ਦੌਰਾਨ ਫਾਈਰਿੰਗ ਹੋਈ। ਚੱਲੀ ਗੋਲੀ ਦੌਰਾਨ ਬੀਐਸਐਫ ਦੇ ਇਕ ਜਵਾਨ ਗਿਆਨ ਚੰਦ ਦੇ ਸਿਰ ‘ਤੇ ਗੋਲੀ ਲੱਗਣ ਕਾਰਨ ਗੰਭੀਰ ਫੱਟੜ ਹੋ ਗਿਆ।

ਬੀਐਸਐਫ ਜਵਾਨਾਂ ਨੇ 47 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। 7 ਪੈਕਟ ਅਫੀਮ, 2 ਪਿਸਟਲ ਅਤੇ ਅਤੇ 54 ਪਿਸਟਲ ਦੇ ਰੋਂਦ 72- ਰੋਂਦ AK 47 ਦੇ ਬਰਾਮਦ ਕੀਤੇ ਅਤੇ ਸਰਚ ਅਪ੍ਰੇਸ਼ਨ ਜਾਰੀ ਹੈ। ਸੰਘਣੀ ਧੁੰਦ ਦਾ ਫਾਇਦਾ ਚੁੱਕਦੇ ਹੋਏ ਨਸ਼ਾ ਤਸਕਰ ਭੱਜ ਗਏ।