ਤਰਨਤਾਰਨ ਦੇ ਕਿਸਾਨ ਨੇ ਕਰਜੇ ਤੋਂ ਤੰਗ ਆ ਕੀਤੀ ਖੁਦਕੁਸ਼ੀ, ਬੇਟਾ ਪਹਿਲਾਂ ਹੀ ਕਰ ਚੁੱਕਿਆ ਹੈ ਸੁਸਾਇਡ; ਬੈਂਕ ਦੇ 12 ਲੱਖ ਤੋਂ ਇਲਾਵਾ ਆੜ੍ਹਤੀ ਦਾ 5 ਲੱਖ ਹੈ ਕਰਜਾ

0
1465

ਤਰਨਤਾਰਨ (ਬਲਜੀਤ ਸਿੰਘ) | ਕਰਜੇ ਤੋਂ ਤੰਗ ਆ ਕੇ ਇੱਕ ਹੋਰ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਤਰਨਤਾਰਨ ਦੇ ਪਿੰਡ ਗੁੱਜਰਪੁਰਾ ਵਿਖੇ ਕਿਸਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ-ਹੱਤਿਆ ਕਰ ਲਈ।

ਮ੍ਰਿਤਕ ਕਿਸਾਨ ਜਰਨੈਲ ਸਿੰਘ ਦੇ ਸਿਰ 12 ਲੱਖ ਰੁਪਏ ਬੈਂਕ ਅਤੇ 5 ਲੱਖ ਰੁਪਏ ਆੜ੍ਹਤੀ ਦਾ ਕਰਜ਼ ਸੀ। ਇਸ ਨੂੰ ਲੈ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ।

ਕੁਝ ਸਾਲ ਪਹਿਲਾਂ ਮ੍ਰਿਤਕ ਜਰਨੈਲ ਸਿੰਘ ਦੇ ਲੜਕੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਜਰਨੈਲ ਦੀ ਪਤਨੀ ਦੀ ਪਤਨੀ ਦੀ ਵੀ ਕਰਜ਼ ਦੀ ਚਿੰਤਾਂ ਦੇ ਚੱਲਦਿਆਂ ਮੌਤ ਹੋ ਚੁੱਕੀ ਹੈ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ  
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )