ਕੇਰਲਾ ‘ਚ ਜ਼ਹਾਜ ਹਾਦਸੇ ‘ਚ ਮਰਨ ਵਾਲਿਆ ਦੀ ਗਿਣਤੀ ਵਧੀ, ਬਚਾਅ ਕਰਨ ਵਾਲੇ ਵਿਅਕਤੀ ਨੇ ਦੱਸੀਆਂ ਦਿਲ ਕੰਬਾਉਣ ਵਾਲੀਆਂ ਗੱਲਾਂ

0
944

ਕੇਰਲਾ . ਏਅਰ ਇੰਡੀਆਂ ਦੇ ਜਹਾਜ਼ ਹਾਦਸੇ ਦਾ ਰੈਸੀਕਿਊ ਆਪ੍ਰੇਸ਼ਨ ਪੂਰਾ ਹੋ ਗਿਆ ਹੈ। ਇਸ ਹਾਦਸੇ ‘ਚ 18 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਗਈ ਹੈ। ਜਹਾਜ਼ ‘ਚ 190 ਲੋਕ ਸਵਾਰ ਸਨ। ਇਨ੍ਹਾਂ ‘ਚ 10 ਬੱਚਿਆਂ ਤੋਂ ਇਲਾਵਾ 174 ਯਾਤਰੀ, 4 ਕਰੂ ਮੈਂਬਰ ਤੇ ਦੋ ਪਾਇਲਟ ਸ਼ਾਮਲ ਸਨ।

ਬਾਰਸ਼ ਕਾਰਨ ਜਹਾਜ਼ ਰਨਵੇਅ ਤੋਂ ਤਿਲਕ ਕੇ 35 ਫੁੱਟ ਡੂੰਘੀ ਖੱਡ ‘ਚ ਜਾ ਡਿੱਗਾ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਹਾਦਸੇ ‘ਚ ਜਹਾਜ਼ ਦਾ ਅਗਾਲ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਕੋਝੀਕੋਡ ਦੇ ਜਿਸ ਹਵਾਈ ਅੱਡੇ ‘ਤੇ ਇਹ ਹਾਦਸਾ ਵਾਪਰਿਆ ਉਹ ਟੇਬਲ ਟੌਪ ਏਅਰਪੋਰਟ ਹੈ। ਏਅਰ ਇੰਡੀਆਂ ਨੇ ਕਿਹਾ ਕਿ ਲੈਂਡਿੰਗ ਦੌਰਾਨ ਜਹਾਜ਼ ‘ਚ ਅੱਗ ਨਹੀਂ ਲੱਗੀ। ਹਾਲਾਂਕਿ ਰਨਵੇਅ ਦੇ ਆਸਪਾਸ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਚੀਕਾਂ ਤੇ ਐਂਬੁਲੈਂਸ ਦੀਆਂ ਆਵਾਜ਼ਾਂ ਨਾਲ ਡਰ ਗਏ ਲੋਕ

ਦੁਬਈ ਤੋਂ ਆ ਰਹੇ ਜਹਾਜ਼ ਦੇ ਹਾਦਸਾਗ੍ਰਸਤ ਹੋ ਨਾਲ ਚਾਰ ਚੁਫੇਰੇ ਚੀਕ-ਪੁਕਾਰ, ਖੂਨ ਨਾਲ ਲਿੱਬੜੇ ਕੱਪੜੇ, ਡਰੇ ਸਹਿਮੇ ਰੋਦੇਂ ਹੋਏ ਬੱਚੇ ਅਤੇ ਐਂਬੂਲੈਂਸ ਦੇ ਸਾਇਰਨ ਦੀਆਂ ਆਵਾਜ਼ਾਂ ਸਨ। ਬਾਰਸ਼ ਦਰਮਿਆਨ ਸਥਾਨਕ ਲੋਕਾਂ ਤੇ ਪੁਲਿਸ ਸਮੇਤ ਬਚਾਅ ਕਰਮੀਆਂ ਨੇ ਜਹਾਜ਼ ‘ਚੋਂ ਜ਼ਖ਼ਮੀ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਸ਼ੁਰੂ ਕੀਤੇ। ਜਹਾਜ਼ ਤੇਜ਼ ਆਵਾਜ਼ ਨਾਲ ਦੋ ਵੱਡੇ ਹਿੱਸਿਆ ‘ਚ ਟੁੱਟ ਗਿਆ।


ਬਚਾਅ ਕਰਮੀਆਂ ਨੇ ਲੋਕਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਚਾਰ ਤੋਂ ਪੰਜ ਸਾਲ ਦੇ ਛੋਟੇ ਬੱਚੇ ਬਚਾਅ ਕਰਮੀਆਂ ਦੀ ਗੋਦ ‘ਚ ਚਿਪਕੇ ਦਿਖਾਈ ਦਿੱਤੇ। ਯਾਤਰੀਆ ਦਾ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਤੇਜ਼ ਆਵਾਜ਼ਾਂ ਸੁਣ ਕੇ ਸਥਾਨਕ ਲੋਕ ਵੀ ਮਦਦ ਲਈ ਅੱਗੇ ਆਏ।

ਬਚਾਅ ਅਭਿਆਨ ‘ਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ ‘ਜ਼ਖ਼ਮੀ ਪਾਇਲਟ ਨੂੰ ਜਹਾਜ਼ ਦਾ ਕੌਕਪਿਟ ਤੋੜ ਕੇ ਕੱਢਿਆ ਗਿਆ।’ ਇਕ ਹੋਰ ਵਿਅਕਤੀ ਨੇ ਦੱਸਿਆ ਛੋਟੇ ਬੱਚੇ ਸੀਟਾਂ ਹੇਠ ਫਸੇ ਹੋਏ ਸਨ ਤੇ ਬਹੁਤ ਹੀ ਦੁਖਦਾਈ ਸੀ। ਬਹੁਤ ਲੋਕ ਜ਼ਖ਼ਮੀ ਸਨ। ਕਈਆਂ ਦੀ ਹਾਲਤ ਬਹੁਤ ਗੰਭੀਰ ਸੀ, ਕਿਸੇ ਦੇ ਪੈਰ ਟੁੱਟੇ ਸਨ। ਉਸ ਵਿਅਕਤੀ ਨੇ ਦੱਸਿਆ ਕਿ ਮੇਰੇ ਹੱਥ ਤੇ ਕੱਪੜੇ ਜ਼ਖ਼ਮੀਆਂ ਦੇ ਖੂਨ ਨਾਲ ਲਿੱਬੜੇ ਹੋਏ ਸਨ।