Moreਹੈਲਥ ਐਂਡ ਫਿਟਨੈਸਦੁਨੀਆਪੰਜਾਬਮੀਡੀਆਮੁੱਖ ਖਬਰਾਂਲੁਧਿਆਣਾਵਾਇਰਲ ਕੈਨੇਡਾ ‘ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਦਿਲ ਦਾ ਪਿਆ ਦੌਰਾ By Admin - January 4, 2023 0 789 Share FacebookTwitterPinterestWhatsApp ਲੁਧਿਆਣਾ | ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਮੁੱਲਾਂਪੁਰ ਦਾਖਾ ਦੇ ਇਕ ਸੈਨੇਟਰੀ ਕਾਰੋਬਾਰੀ ਦਾ ਲੜਕਾ ਹੈ। ਉਹ 8 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਮ੍ਰਿਤਕ ਦਾ ਨਾਂ ਸ਼ਮਸ਼ੇਰ ਸਿੰਘ ਉਰਫ ਸ਼ੈਰੀ ਹੈ। ਉਸ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ। ਸ਼ੈਰੀ ਆਪਣੇ ਦਾਦੇ ਸਹੁਰੇ, ਦਾਦੀ ਸੱਸ, ਪਤਨੀ ਅਤੇ ਪੁੱਤਰ ਨਾਲ ਕੈਨੇਡਾ ਰਹਿੰਦਾ ਸੀ। ਸ਼ੈਰੀ ਦੇ ਪਿਤਾ ਦਲਬਾਰਾ ਸਿੰਘ ਅਤੇ ਚਾਚਾ ਬਲਵੀਰ ਸਿੰਘ ਪਿੰਡ ਮੁੱਲਾਂਪੁਰ ਦੇ ਸਰਪੰਚ ਨੇ ਦੱਸਿਆ ਕਿ ਸ਼ੈਰੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸ਼ੈਰੀ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਭਾਰਤ ਲਿਆਂਦੀ ਜਾ ਰਹੀ ਹੈ। ਪਿਤਾ ਨੇ ਦੱਸਿਆ ਕਿ ਸ਼ੈਰੀ ਸਰੀ ਵਿਚ ਰਹਿੰਦਾ ਸੀ। ਮੌਤ ਤੋਂ ਬਾਅਦ ਪਿੰਡ ਵਾਸੀਆਂ ਵਿਚ ਸੋਗ ਦੀ ਲਹਿਰ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਪਿੰਡ ਦਾਖਾ ਦੇ ਇਕ ਸੈਨੇਟਰੀ ਕਾਰੋਬਾਰੀ ਦਾ ਪੁੱਤਰ ਸੀ।