ਪਟਿਆਲਾ ‘ਚ ਭਾਰੀ ਬਾਰਿਸ਼ ਕਰਕੇ ਘਰ ਦੀ ਡਿੱਗੀ ਛੱਤ, ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

0
549

ਪਟਿਆਲਾ | ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਕਰਕੇ 5 ਲੋਕ ਮਲਬੇ ਥੱਲੇ ਦੱਬ ਗਏ। ਇਹਨਾਂ ਵਿਚੋਂ 4 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਇਹ ਘਟਨਾ ਸ਼ਹਿਰ ਦੇ ਵਾਰਡ ਨੰਬਰ 9 ਵਿਚ ਵਾਪਰੀ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਲਬੇ ਥੱਲੇ ਦੱਬੇ ਲੋਕਾਂ ਨੂੰ ਬਾਹਰ ਕੱਢਿਆ। ਚਾਰ ਲੋਕਾਂ ਦੀ ਮੌਕੇ ‘ਤੇ ਹੋ ਗਈ ਸੀ। ਪੰਜਵੇਂ ਮੈਂਬਰ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਸ ਦੇ ਸਿਰ ਵਿਚ ਸੱਟ ਲੱਗੀ ਸੀ।