ਹਿਮਾਚਲ ‘ਚ ਬਾਬਾ ਬਾਲਕ ਨਾਥ ਮੰਦਰ ਮੱਥਾ ਟੇਕਣ ਗਏ ਪੰਜਾਬ ਦੇ 7 ਨੌਜਵਾਨਾਂ ਦੀਆਂ ਝੀਲ ‘ਚੋਂ ਲਾਸ਼ਾਂ ਕੱਢੀਆਂ ਬਾਹਰ

0
4618

ਊਨਾ | ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਅੰਦਰੌਲੀ ਵਿੱਚ ਬਾਬਾ ਗਰੀਬਨਾਥ ਮੰਦਰ ਨੇੜੇ ਗੋਬਿੰਦ ਸਾਗਰ ਦੀ ਝੀਲ ਚੋਂ ਸੱਤ ਨੌਜਵਾਨਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ। ਇਹ ਸੱਤੇ ਨੌਜਵਾਨ ਪੰਜਾਬ ਦੇ ਸਨ।

ਇਸ ਸਬੰਧੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਮੋਹਾਲੀ ਦੇ ਬਨੂੜ ਦੇ 11 ਲੋਕ ਪੀਰ ਨਿਗਾਹ ਤੋਂ ਦਰਸ਼ਨ ਕਰਕੇ ਬਾਬਾ ਬਾਲਕਨਾਥ ਮੰਦਰ ਜਾ ਰਹੇ ਸਨ। ਇਸ ਦੌਰਾਨ ਉਹ ਰਸਤੇ ‘ਚ ਮੰਦਰ ਨੇੜੇ ਰੁਕੇ ਤਾਂ 7 ਨੌਜਵਾਨ ਝੀਲ ‘ਚ ਨਹਾਉਣ ਲਏ ਉੱਤਰੇ ਤਾਂ ਬਾਹਰ ਵਾਪਸ ਨਹੀਂ ਆਏ। ਨੌਜਵਾਨਾਂ ਦੀ ਆਖਰੀ ਸੈਲਫੀ ਹੁਣ ਸਾਹਮਣੇ ਆਈ ਹੈ ਜੋ ਕਿ ਪਰਿਵਾਰ ਕੋਲ ਆਖਰੀ ਯਾਦ ਬਣ ਕੇ ਰਹਿ ਗਈ ਹੈ।

ਡੁੱਬਣ ਵਾਲਿਆਂ ਵਿੱਚ ਇੱਕ 14 ਸਾਲਾ ਨੌਜਵਾਨ, ਦੋ 16 ਸਾਲਾ, ਦੋ 17 ਸਾਲਾ ਤੇ ਇੱਕ 34 ਸਾਲਾ ਨੌਜਵਾਨ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਕ ਨੌਜਵਾਨ ਪਾਣੀ ‘ਚ ਉਤਰਿਆ ਸੀ। ਉਹ ਝੀਲ ਵਿੱਚ ਡੁੱਬਣ ਲੱਗਾ। ਉਸ ਨੂੰ ਡੁੱਬਦਾ ਦੇਖ ਕੇ ਬਾਕੀ ਨੌਜਵਾਨ ਉਸ ਨੂੰ ਬਚਾਉਣ ਲਈ ਪਾਣੀ ਵਿਚ ਉਤਰ ਗਏ ਪਰ ਕੋਈ ਵੀ ਬਾਹਰ ਨਾ ਆ ਸਕਿਆ। ਐਸਡੀਐਮ ਯੋਗ ਰਾਜ ਧੀਮਾਨ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚ ਗਏ ਸਨ। ਝੀਲ ਵਿੱਚ ਡੁੱਬੇ ਨੌਜਵਾਨਾਂ ਨੂੰ ਕੱਢਣ ਲਈ ਬੀਬੀਐਮਬੀ ਨੰਗਲ ਤੋਂ ਗੋਤਾਖੋਰ ਬੁਲਾ ਲਏ ਗਏ ਹਨ, ਰੈਸਕਿਊ ਜਾਰੀ ਹੈ।