ਲੁਧਿਆਣਾ ‘ਚ ਫਿਰ ਮਿਲੀਆਂ 25 ਗਊਆਂ ਦੀਆਂ ਲਾਸ਼ਾਂ, ਲੋਕਾਂ ਪ੍ਰਸ਼ਾਸਨ ਖਿਲਾਫ ਕੀਤਾ ਪ੍ਰਦਰਸ਼ਨ

0
1590

ਲੁਧਿਆਣਾ, 11 ਮਾਰਚ | ਅੱਜ ਸਵੇਰੇ ਫਿਰ ਤੋਂ ਪੰਜਾਬ ਦੇ ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਪਾਣੀ ਦੀ ਟੈਂਕੀ ਨੇੜੇ ਗਾਵਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ‘ਚ ਕਰੀਬ 19 ਪਸ਼ੂ ਅਤੇ 5 ਤੋਂ 6 ਗਾਵਾਂ ਹਨ। ਇਨ੍ਹਾਂ ਗਊਆਂ ਦੀ ਮੌਤ ਕਿਸ ਕਾਰਨ ਹੋਈ, ਇਸ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ। ਪਸ਼ੂਆਂ ਦੀਆਂ ਲਾਸ਼ਾਂ ਦਾ ਲਗਾਤਾਰ ਮਿਲਣਾ ਚਿੰਤਾ ਦਾ ਵਿਸ਼ਾ ਹੈ। ਗਊਆਂ ਦੀਆਂ ਲਾਸ਼ਾਂ ਮਿਲਣ ਕਾਰਨ ਹਿੰਦੂ ਧਰਮ ਦੇ ਲੋਕਾਂ ‘ਚ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਹੈ।

ਦੱਸ ਦਈਏ ਕਿ ਇਸ ਘਟਨਾ ਤੋਂ ਦੋ ਦਿਨ ਪਹਿਲਾਂ ਟਿੱਬਾ ਰੋਡ ‘ਤੇ ਸਥਿਤ ਕੂੜੇ ਦੇ ਢੇਰ ‘ਚੋਂ 10 ਤੋਂ ਵੱਧ ਗਊਆਂ ਦੀਆਂ ਲਾਸ਼ਾਂ ਮਿਲੀਆਂ ਸਨ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ। ਅੱਜ ਸਵੇਰੇ ਜਦੋਂ ਸਥਾਨਕ ਸਮਾਜ ਸੇਵਕ ਭੋਲਾ ਸੈਰ ਕਰਨ ਲਈ ਨਿਕਲਿਆ ਤਾਂ ਉਸ ਨੇ ਕਈ ਗਊਆਂ ਮਰੀਆਂ ਪਈਆਂ ਦੇਖੀਆਂ, ਜਿਨ੍ਹਾਂ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕੀਤਾ।

ਸਮਾਜ ਸੇਵੀ ਭੋਲਾ ਨੇ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰ ਨੇ ਗਊਆਂ ਦੀਆਂ ਲਾਸ਼ਾਂ ਬੋਰੀਆਂ ‘ਚ ਪਾ ਕੇ ਸੁੱਟ ਦਿੱਤੀਆਂ ਸਨ। ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਪੁੱਜ ਗਈ। ਸ਼ਿਵ ਸੈਨਾ ਇਨਸਾਫ਼ ਦੇ ਆਗੂ ਨੀਰਜ ਨੇ ਕਿਹਾ ਕਿ ਦੋ ਦਿਨ ਪਹਿਲਾਂ ਵੀ ਕੂੜੇ ਦੇ ਢੇਰ ‘ਚੋਂ ਗਊਆਂ ਦੀਆਂ ਲਾਸ਼ਾਂ ਮਿਲੀਆਂ ਸਨ। ਅੱਜ ਫਿਰ ਵੱਡੀ ਗਿਣਤੀ ‘ਚ ਗਊਆਂ ਅਤੇ ਪਸ਼ੂ ਮਰੇ ਹੋਏ ਪਾਏ ਗਏ ਹਨ।

ਪੁਲਿਸ ਪ੍ਰਸ਼ਾਸਨ ਨੂੰ ਡੇਅਰੀ ਸੰਚਾਲਕਾਂ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਤੋਂ ਰਿਕਾਰਡ ਲਿਆ ਜਾਵੇ ਕਿ ਉਨ੍ਹਾਂ ਕੋਲ ਕਿੰਨੇ ਪਸ਼ੂ ਹਨ। ਜੇਕਰ ਕੋਈ ਜਾਨਵਰ ਮਰ ਜਾਂਦਾ ਹੈ ਤਾਂ ਉਸ ਨੂੰ ਸਹੀ ਢੰਗ ਨਾਲ ਸੰਭਾਲਣਾ ਚਾਹੀਦਾ ਹੈ ਅਤੇ ਸੜਕਾਂ ‘ਤੇ ਨਹੀਂ ਸੁੱਟਣਾ ਚਾਹੀਦਾ। ਅੱਜ ਇਨ੍ਹਾਂ ਗਊਆਂ ਨੂੰ ਗੰਦਗੀ ਤੋਂ ਬਾਹਰ ਕੱਢਿਆ ਗਿਆ ਹੈ। ਕੁੱਤੇ ਮਰੀਆਂ ਗਾਵਾਂ ਨੂੰ ਖਾ ਰਹੇ ਸਨ।