ਜਲੰਧਰ ਦੇ 50 ਕੋਰੋਨਾ ਯੋਧਿਆਂ ਅਤੇ ਉਨਾਂ ਦੀਆਂ ਟੀਮਾਂ ਦਾ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਸਨਮਾਨ

0
912

ਜਲੰਧਰ . ਜਲੰਧਰ ਦੇ 50 ਕੋਰੋਨਾ ਯੋਧਿਆਂ ਨੂੰ ਅੱਜ ਡਿਪਟੀ ਕਮਿਸ਼ਨਰ ਵਲੋਂ ਸਨਮਾਨ ਅਤੇ ਪ੍ਰਸ਼ੰਸ਼ਾ ਪੱਤਰ ਦਿੱਤਾ ਗਿਆ। ਇਨ੍ਹਾਂ ਨੂੰ ਇਹ ਸਨਮਾਨ ਕੋਰੋਨਾ ਕਾਲ ਦੌਰਾਨ ਚੰਗੇ ਕੰਮ ਲਈ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਕੋਰੋਨਾ ਯੋਧਿਆਂ ਅਤੇ ਇਨ੍ਹਾਂ ਦੀ ਟੀਮ ਵਲੋਂ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਨਿਭਾਈ ਗਈ ਸ਼ਾਨਦਾਰ ਡਿਊਟੀ ਦਾ ਸਨਮਾਨ ਕਰਦਾ ਹੈ। ਅਧਿਕਾਰੀਆਂ ਵਲੋਂ ਕੋਰੋਨਾ ਵਾਇਰਸ ਖਿਲਾਫ਼ ਲੜਾਈ ਦੌਰਾਨ ਦਿਖਾਏ ਗਏ ਮਿਸਾਲੀ ਹੌਸਲੇ ਤੇ ਦ੍ਰਿੜ ਸੰਕਲਪ ਸਦਕਾ ਬਹੁਤ ਸਾਰੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਇਹ ਕੋਰੋਨਾ ਯੋਧੇ ਅਸਲ ਵਿੱਚ ਹੀਰੋ ਹਨ ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਦੂਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਇਸ ਮੌਕੇ ਮੁੱਖ ਕਾਰਜਕਾਰੀ ਅਫ਼ਸਰ ਸਮਾਰਟ ਸਿਟੀ ਡਾ. ਸ਼ੀਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਵਧੀਕ ਨਗਰ ਨਿਗਮ ਕਮਿਸ਼ਨਰ ਬਬੀਤਾ ਕਲੇਰ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਡਾ ਜੈ ਇੰਦਰ ਸਿੰਘ, ਡਾ. ਸੰਜੀਵ ਸ਼ਰਮਾ ਅਤੇ ਡਾ. ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਰਣਦੀਪ ਸਿੰਘ ਗਿੱਲ ਅਤੇ ਅਮਨਪ੍ਰੀਤ ਸਿੰਘ, ਅਸਟੇਟ ਅਫ਼ਸਰ ਪੁੱਡਾ ਨਵਨੀਤ ਕੌਰ ਬੱਲ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਮੈਡੀਕਲ ਸੁਪਰਡੰਟ ਹਰਿੰਦਰ ਸਿੰਘ, ਜਿਲਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ, ਡਿਪਟੀ ਡਾਇਰੈਕਟਰ ਲੋਕ ਸੰਪਰਕ ਮਨਵਿੰਦਰ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਜਤਿੰਦਰ ਕੋਹਲੀ, ਜ਼ਿਲਾ ਇਨਫਰਮੇਸ਼ਨ ਅਫ਼ਸਰ ਅਮੋਲਕ ਸਿੰਘ ਕਲਸੀ, ਸਹਾਇਕ ਕਿਰਤ ਕਮਿਸ਼ਨਰ ਬਲਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਹਰਿੰਦਰਪਾਲ ਸਿੰਘ, ਜ਼ਿਲਾ ਮੰਡੀ ਅਫ਼ਸਰ ਦਵਿੰਦਰ ਸਿੰਘ, ਸਬ ਡਵੀਜ਼ਨਲ ਅਫ਼ਸਰ ਲੋਕ ਨਿਰਮਾਣ ਵਿਭਾਗ ਮਨਦੀਪ ਸਿੰਘ, ਸੁਪਰਡੰਟ ਅਨਿਲ ਕੁਮਾਰ ਕਾਲਾ, ਜ਼ਿਲਾ ਮੈਨੇਜਰ ਮਾਰਕਫ਼ੈਡ ਸਚਿਨ ਗਰਗ, ਜ਼ਿਲਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਡਾ.ਗੁਰਮੀਤ ਕੌਰ ਦੁੱਗਲ, ਡਾ.ਕਸ਼ਮੀਰੀ ਲਾਲ, ਡਾ.ਰਮਨ ਸ਼ਰਮਾ, ਡਾ.ਬਰਜੇਸ਼ ਕੁਮਾਰ, ਡਾ.ਜੋਤੀ ਸ਼ਰਮਾ, ਮਾਲ ਅਫ਼ਸਰ ਸ਼ਿਸ਼ਪਾਲ, ਰੁਪਿੰਦਰ ਸਿੰਘ ਬੱਲ, ਮਨਿੰਦਰ ਸਿੱਧੂ, ਮਨੋਹਰ ਲਾਲ ਅਤੇ ਵਿਜੈ ਕੁਮਾਰ, ਅਮਿਤ ਸ਼ਰਮਾ, ਅੰਕਿਤ ਗੁਪਤਾ, ਰਾਕੇਸ਼ ਪਾਸੀ ਅਤੇ ਹੋਰ ਸ਼ਾਮਿਲ ਸਨ ਦਾ ਸਨਮਾਨ ਕੀਤਾ ਗਿਆ।