ਹੋਸ਼ਿਆਰਪੁਰ. ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਕਰਫ਼ਿਊ ਦੌਰਾਨ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਦਿਆਂ ਆਪਣੀ ਫ਼ਸਲ ਕੱਟਣ, ਸਟੋਰੇਜ ਅਤੇ ਪ੍ਰੋਸੈਸਿੰਗ ਕਰਨ ਲਈ ਟਰਾਂਸਪੋਟੇਸ਼ਨ ਲਈ ਛੂਟ ਦਿੱਤੀ ਹੈ।
ਆਪਣੇ ਆਦੇਸ਼ਾਂ ਵਿੱਚ ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਖੇਤਾਂ ਵਿੱਚ ਗੰਨੇ ਅਤੇ ਕਿਸੇ ਹੋਰ ਫ਼ਸਲ ਦੀ ਕਟਾਈ ਕਰ ਸਕਦੇ ਹਨ ਅਤੇ ਉਹ ਆਪਣਾ ਗੰਨਾ ਖੇਤਾਂ ਤੋਂ ਸ਼ੂਗਰ ਮਿੱਲ (ਦਸੂਹਾ-ਮੁਕੇਰੀਆਂ) ਅਤੇ ਹੋਰ ਫ਼ਸਲ ਨੂੰ ਪ੍ਰੋਸੈਸਿੰਗ ਅਤੇ ਸਟੋਰੇਜ ਕਰਨ ਲਈ ਟਰਾਂਸਪੋਰਟ ਕਰ ਸਕਦੇ ਹਨ।
ਉਹਨਾਂ ਨੇ ਨਿਰਦੇਸ਼ ਦਿੱਤੇ ਕਿ ਕੰਮ ਦੇ ਦੌਰਾਨ ਕਿਸਾਨ ਅਤੇ ਲੇਬਰ ਸੋਸ਼ਲ ਡਿਸਟੈਸਿੰਗ ਅਤੇ ਸਵੱਛਤਾ ਦਾ ਵਿਸ਼ੇਸ਼ ਧਿਆਨ ਰੱਖਣ।
ਜ਼ਿਲ੍ਹਾ ਮੈਜਿਸਟਰੇਟ ਨੇ ਜਨਤਾ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਦੇ ਸਮੂਹ ਕੋਲਡ ਸਟੋਰਾਂ ਨੂੰ ਆਲੂ ਦੀ ਫ਼ਸਲ ਸਟੋਰ ਕਰਨ ਲਈ 10 ਅਪ੍ਰੈਲ ਤੱਕ ਖੁੱਲੇ ਰੱਖਣ ਦਾ ਆਦੇਸ਼ ਦਿੱਤਾ ਹੈ। ਉਹਨਾਂ ਕਿਹਾ ਕਿ ਸਟੋਰ ਮਾਲਿਕ ਕੋਵਿਡ-19 (ਕੋਰੋਨਾ ਵਾਇਰਸ) ਦੇ ਮੱਦੇਨਜ਼ਰ ਸਰਕਾਰੀ ਅਤੇ ਜ਼ਿਲਾ ਪ੍ਰਸ਼ਾਸ਼ਨ ਵਲੋਂ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਘੱਟੋ-ਘੱਟ 2 ਮੀਟਰ ਦੀ ਸਮਾਜਿਕ ਦੂਰੀ ਬਣਾ ਕੇ ਰੱਖਣਗੇ ਅਤੇ ਕਿਸੇ ਵੀ ਹਾਲਤ ਵਿੱਚ ਲੋਡਿੰਗ ਅਤੇ ਅਨਲੋਡਿੰਗ ਦੌਰਾਨ 10 ਤੋਂ ਜ਼ਿਆਦਾ ਵਿਅਕਤੀ, ਲੇਬਰ ਇਕੱਠੀ ਨਹੀਂ ਹੋਣ ਦੇਣਗੇ।
ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਕੋਲਡ ਸਟੋਰ ਤੱਕ ਲੈ ਜਾਣ ਲਈ ਉਹਨਾਂ ਦੇ ਵਾਹਨ ਸਹਿਤ ਛੂਟ ਦਿੱਤੀ ਜਾਂਦੀ ਹੈ। ਇਸ ਦੌਰਾਨ ਕਿਸਾਨ ਦੇ ਕੋਲ ਆਪਣਾ ਪਹਿਚਾਣ ਪੱਤਰ, ਜਿਸ ਵਿੱਚ ਵੋਟਰ ਆਈ.ਡੀ. ਜਾਂ ਆਧਾਰ ਕਾਰਡ ਤੋਂ ਇਲਾਵਾ ਡਰਾਈਵਿੰਗ ਲਾਈਸੈਂਸ ਰੱਖਣਾ ਜ਼ਰੂਰੀ ਹੋਵੇਗਾ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।