ਲੁਧਿਆਣਾ, 29 ਜਨਵਰੀ| ਜਨਵਰੀ ਦੇ ਆਖਰੀ ਦਿਨਾਂ ‘ਚ ਠੰਡ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਸੱਤ ਦਿਨਾਂ ਤਕ ਦਿਨ ਅਤੇ ਰਾਤ ਦਾ ਤਾਪਮਾਨ ਲਗਾਤਾਰ ਵਧੇਗਾ। ਇਸ ਮਹੀਨੇ ਦੇ ਆਖਰੀ ਦਿਨ ਯਾਨੀ 31 ਜਨਵਰੀ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਪਰ ਤਾਪਮਾਨ ‘ਚ ਵਾਧਾ ਜਾਰੀ ਰਹੇਗਾ। ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਅਗਲੇ ਦੋ ਦਿਨ ਧੁੰਦ ਦਾ ਯੈਲੋ ਅਲਰਟ
ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟ ਤੋਂ ਘੱਟ 6 ਡਿਗਰੀ ਰਿਹਾ। ਜੋ ਅਗਲੇ ਸੱਤ ਦਿਨਾਂ ਤਕ ਬਰਕਰਾਰ ਰਹੇਗਾ। ਜਦੋਂਕਿ ਸਵੇਰ ਦੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਜੋ ਅਗਲੇ ਦੋ ਦਿਨਾਂ ਤਕ ਰਹੇਗਾ।
ਭਾਵੇਂ ਅੱਜ ਸਵੇਰੇ ਹਲਕੀ ਧੁੰਦ ਛਾਈ ਰਹੀ ਪਰ ਦੁਪਹਿਰ ਵੇਲੇ ਧੁੱਪ ਨਿਕਲਣ ਕਾਰਨ ਲੋਕਾਂ ਨੇ ਖੂਬ ਆਨੰਦ ਵੀ ਲਿਆ। ਵੀਕਐਂਡ ਵਿੱਚ ਧੁੱਪ ਨਿਕਲਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪਿਛਲੇ ਦੋ ਦਿਨਾਂ ਤੋਂ ਇਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ।