ਦਵਿੰਦਰ ਕੁਮਾਰ ਸ਼ਰਮਾ ਉੱਤਰੀ ਜੌਨ ਦੇ ਇੰਜੀਨੀਅਰ-ਇੰਨ-ਚੀਫ ਬਣੇ, ਅਹੁਦਾ ਸੰਭਾਲਿਆ

0
466

ਜਲੰਧਰ | ਇੰਜ: ਦਵਿੰਦਰ ਕੁਮਾਰ ਸ਼ਰਮਾ, ਮੁੱਖ ਇੰਜੀਨੀਅਰ/ਵੰਡ (ਉੱਤਰ) ਜਲੰਧਰ ਨੂੰ ਪੀ.ਐਸ.ਪੀ.ਸੀ.ਐਲ. ਵਲੋਂ ਤਰੱਕੀ ਦੇ ਕੇ ਬਤੌਰ ਇੰਜੀਨੀਅਰ-ਇੰਨ-ਚੀਫ ਉਤਰ ਜੋਨ, ਪੀਐਸਪੀਸੀਐਲ, ਜਲੰਧਰ ਵਿਖੇ ਤੈਨਾਤ ਕੀਤਾ ਗਿਆ ਹੈ ਅਤੇ ਉਨ੍ਹਾਂ ਵਲੋਂ ਇਹ ਅਹੁਦਾ ਸੰਭਾਲ ਲਿਆ ਗਿਆ ਹੈ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਕਿਹਾ ਹੈ ਖਪਤਕਾਰ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਏਦਾਰ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।

ਉਨ੍ਹਾਂ ਨੇ ਇਲਾਕੇ ਦੇ ਵੱਡਮੁੱਲੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਦੀ ਸਹੀ ਢੰਗ ਨਾਲ ਵਰਤੋਂ ਕਰਨ ਅਤੇ ਬਿਜਲੀ ਚੋਰੀ ਨਾ ਕਰਨ। ਉਨ੍ਹਾਂ ਨੇ ਅੱਗੇ ਕਿਹਾ ਕਿ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਕਰਵਾਇਆ ਜਾਵੇਗਾ।