ਜਲੰਧਰ. ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਬਾਜਾਰਾਂ ‘ਚ ਅਜਿਹੇ ਰਸਾਇਣਿਕ ਰੰਗ ਵਿਕ ਰਹੇ ਹਨ, ਜੋ ਸਿਹਤ ‘ਤੇ ਬੁਰਾ ਪ੍ਰਭਾਵ ਪਾ ਸਕਦੇ ਹਨ। ਵੱਡੇ ਪੱਧਰ ‘ਤੇ ਚੀਨੀ ਰੰਗਾਂ ਦੀ ਵਿਕਰੀ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਅੰਦਰ ਹੋ ਰਹੀ ਹੈ, ਉੱਥੇ ਹੀ ਕੈਪਸੂਲ ਦੇ ਰੂਪ ਵਿਚ ਰਸਾਇਣਿਕ ਰੰਗਾਂ ਦੀ ਵਿਕਰੀ ਵੀ ਪੂਰੇ ਜ਼ੋਰਾਂ ‘ਤੇ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਖਾਲੀ ਕੈਪਸੂਲਾਂ ਦੇ ਖੋਲ੍ਹਾਂ ਅੰਦਰ ਰੰਗ ਭਰੇ ਹੋਏ ਹੁੰਦੇ ਹਨ, ਜਿਸਦੀ ਇਕ ਡੱਬੀ ਦੁਕਾਨ ਤੋਂ 30 ਤੋਂ 40 ਰੁਪਏ ਅੰਦਰ ਅਸਾਨੀ ਨਾਲ ਮਿਲ ਰਹੀ ਹੈ, ਜਿਸ ਵਿਚ 40 ਦੇ ਕਰੀਬ ਕੈਪਸੂਲ ਹੁੰਦੇ ਹਨ ਉਕਤ ਡੱਬੀ ਦੋਵਾਂ ਪਾਸਿਆਂ ਤੋਂ ਪਲੇਨ ਹੈ ਜਿਸ ‘ਤੇ ਕੈਪਸੂਲ ਰੰਗ ਸਬੰਧੀ ਕੁਝ ਵੀ ਲਿਖਿਆ ਨਹੀਂ ਹੈ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਕੈਪਸੂਲ ਰੰਗ ਰਸਾਇਣਿਕ ਹਨ ਨਾ ਕਿ ਕੋਈ ਫਰੂਟ ਰੰਗ। ਇਹਨਾਂ ਕੈਪਸੂਲ ਰੰਗਾ ਦਾ ਇਸਤੇਮਾਲ ਬੱਚਿਆ ਲਈ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਸਿਹਤ ਮਾਹਿਰਾਂ ਮੁਤਾਬਿਕ ਜੇਕਰ ਇਹ ਰੰਗ ਨਾਲ ਭਰੇ ਕੈਪਸੂਲ ਗਲਤੀ ਨਾਲ ਬੱਚਿਆ ਦੇ ਪੇਟ ਅੰਦਰ ਚਲੇ ਜਾਣ ਤਾਂ ਇਹ ਆਂਤੜੀਆਂ ਅਤੇ ਲੀਵਰ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ ਜਿਸ ਕਾਰਨ ਇਸ ਤੇ ਤੁਰੰਤ ਰੋਕ ਲੱਗਣੀ ਜਰੂਰੀ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।