ਅੰਮ੍ਰਿਤਸਰ, 7 ਫਰਵਰੀ | ਬੀਤੇ ਦਿਨੀ ਅਮਰੀਕੀ ਰਾਸ਼ਟਰਪਤੀ ਡੋਨਾਲਟਰੰਪ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੋਰਾਨ 104 ਭਾਰਤੀਆਂ ਨਾਲ ਭਰੇ ਜਹਾਜ਼ ਨੂੰ ਅਮ੍ਰਿੰਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਭੇਜਣ ਤੋ ਬਾਅਦ ਸੂਬੇ ਭਰ ਵਿੱਚ ਦਹਿਸ਼ਤ ਦਾ ਮਹੌਲ ਬਣਾ ਦਿੱਤਾ ਹੈ।ਜਿੰਨਾ ਨੇ 45 ਲੱਖ ਦੀ ਵੱਡੀ ਰਕਮ ਲਗਾ ਕੇ ਆਪਣੇ ਪੁੱਤਰਾ ਨੂੰ ਖਤਰਨਾਕ ਰਸਤਿਆ ਦੀ ਅਮਰੀਕਾ ਭੇਜਿਆ ਸੀ । ਉਹਨਾ ਸਾਰੇੋ ਗੈਰ ਕਾਨੂੰਨੀ ਭਾਰਤੀਆ ਨੂੰ ਅਮਰੀਕਾ ਨੇ ਭਾਰਤ ਭੇਜ ਦਿੱਤਾ ਹੈ।ਇਸ ਦੇ ਨਾਲ ਹੀ ਟਰੈਵਲ ਏਜੰਟਾ ਵੱਲੋ ਪੈਸੇ ਦੇ ਲਾਲਚ ਚ ਲੋਕਾ ਦੀ ਜਿੰਦਗੀ ਨਾਲ ਖਿਲਵਾੜ ਕੀਤੀ ਜਾ ਰਹੀ ਹੈ।ਏਜੰਟ ਦੁਆਰਾ ਦੇਸ਼ ਤੋਂ ਗੈਰ-ਕਾਨੂੰਨੀ ਢੰਗ ਨਾਲ ਤਸਕਰੀ ਕਰਕੇ 15 ਜਨਵਰੀ ਨੂੰ ਇੱਕ ਡੰਕੀ ਰੂਟ ਰਾਹੀਂ ਅਮਰੀਕਾ ਦਾਖਲ ਕਰਵਾਇਆ ਗਿਆ ਸੀ। ਜਿਵੇਂ ਹੀ ਉਹ ਉੱਥੇ ਪਹੁੰਚਿਆ, ਅਮਰੀਕੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ
ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਨਾਗਰਿਕਾਂ ਵਿੱਚੋਂ ਇੱਕ ਦਲੇਰ ਸਿੰਘ ਨੇ ਇੱਕ ਟਰੈਵਲ ਏਜੰਟ ਵਿਰੁੱਧ ਪਹਿਲੀ ਐਫਆਈਆਰ ਦਰਜ ਕਰਵਾਈ ਸੀ। ਇਹ ਕਾਰਵਾਈ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਰਾਜਾਸਾਂਸੀ ਥਾਣੇ ਵੱਲੋਂ ਕੀਤੀ ਗਈ। ਟਰੈਵਲ ਏਜੰਟ ਦੀ ਪਛਾਣ ਕੋਟਲੀ ਖੇੜਾ ਪਿੰਡ ਦੇ ਸਤਨਾਮ ਸਿੰਘ ਵਜੋਂ ਹੋਈ ਹੈ।
ਜਰਨੈਲ ਸਿੰਘ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਦਲੇਰ ਸਿੰਘ ਨੇ ਅਮਰੀਕਾ ਵਿੱਚ ਨੌਕਰੀ ਦਿਵਾਉਣ ਦੇ ਨਾਮ ‘ਤੇ ਉਸ ਤੋਂ 60 ਲੱਖ ਰੁਪਏ ਤੋਂ ਵੱਧ ਲਏ ਸਨ। ਉਸਨੂੰ ਦੇਸ਼ ਤੋਂ ਗੈਰ-ਕਾਨੂੰਨੀ ਢੰਗ ਨਾਲ ਤਸਕਰੀ ਕਰਕੇ 15 ਜਨਵਰੀ ਨੂੰ ਇੱਕ ਡੰਕੀ ਰੂਟ ਰਾਹੀਂ ਅਮਰੀਕਾ ਦਾਖਲ ਕਰਵਾਇਆ ਗਿਆ ਸੀ। ਜਿਵੇਂ ਹੀ ਉਹ ਉੱਥੇ ਪਹੁੰਚਿਆ, ਅਮਰੀਕੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।