ਅੱਜ ਤੋਂ ਵੱਧਣਗੀਆਂ ਸਿੰਲਡਰ ਦੀਆਂ ਕੀਮਤਾਂ

0
1074

ਨਵੀਂ ਦਿੱਲੀ . ਅਕਤੂਬਰ ‘ਚ ਐੱਲਪੀਜੀ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਬਦਲਾਅ ਹੋਇਆ ਹੈ। ਇਹ ਬਦਲਾਅ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਹੈ। ਆਈਓਸੀਐੱਲ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ‘ਚ 19 ਕਿਲੋ ਵਾਲਾ ਰਸੋਈ ਗੈਸ ਸਿਲੰਡਰ 32 ਰੁਪਏ ਤਕ ਮਹਿੰਗਾ ਹੋ ਕੇ 1166 ਰੁਪਏ ਹੋ ਗਿਆ ਹੈ ਹਾਲਾਂਕਿ 14.2 ਕਿਲੋਗ੍ਰਾਮ ਵਾਲੇ ਐੱਲਪੀਜੀ ਸਿਲੰਡਰ ਦੇ ਭਾਅ ‘ਚ ਕੋਈ ਵਾਧਾ ਨਹੀਂ ਹੋਇਆ ਹੈ। ਰਾਜਧਾਨੀ ਦਿੱਲੀ ‘ਚ 14.2 ਕਿਲੋਗ੍ਰਾਮ ਵਾਲੇ ਐੱਲਪੀਜੀ ਸਿਲੰਡਰ ਦਾ ਦਾਮ ਪਿਛਲੇ ਮਹੀਨੇ ਦੀ ਤਰ੍ਹਾਂ 594 ਰੁਪਏ ‘ਤੇ ਸਥਿਰ ਹੈ। ਹੋਰ ਸ਼ਹਿਰਾਂ ‘ਚ ਵੀ ਘਰੇਲੂ ਰਸੋਈ ਗੈਸ ਸਿਲੰਡਰ ਦੇ ਦਾਮ ਵੀ ਸਥਿਰ ਹਨ।

ਦਿੱਲੀ ‘ਚ 14.2 ਕਿਲੋਗ੍ਰਾਮ ਵਾਲੇ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 594 ਰੁਪਏ ‘ਤੇ ਸਥਿਰ ਹੈ। ਮੁੰਬਈ ‘ਚ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 594 ਰੁਪਏ ਹੈ। ਇਸੀ ਤਰ੍ਹਾਂ ਚੇਨੱਈ ‘ਚ ਕੀਮਤਾਂ 610 ਰੁਪਏ ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ ਹੈ। ਕੋਲਕਾਤਾ ‘ਚ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 620.50 ਰੁਪਏ ਪ੍ਰਤੀ ਸਿਲੰਡਰ ‘ਤੇ ਸਥਿਰ ਹਨ।

ਮਹਿੰਗਾ ਹੋਇਆ 19 ਕਿਲੋਗ੍ਰਾਮ ਵਾਲਾ ਰਸੋਈ ਗੈਸ ਸਿਲੰਡਰ

ਦਿੱਲੀ ‘ਚ 19 ਕਿਲੋਗ੍ਰਾਮ ਵਾਲੇ ਐੱਲਪੀਜੀ ਰਸੋਈ ਗੈਸ ਸਿਲੰਡਰ ਕੀਮਤ 32 ਰੁਪਏ ਵੱਧ ਕੇ 1166 ਰੁਪਏ ‘ਤੇ ਆ ਗਈ ਹੈ। ਕੋਲਕਾਤਾ ‘ਚ 24 ਰੁਪਏ ਪ੍ਰਤੀ ਸਿਲੰਡਰ ਦਾ ਇਜ਼ਾਫ਼ਾ ਹੋ ਕੇ 1120 ਰੁਪਏ ‘ਤੇ ਆ ਗਈ ਹੈ। ਮੁੰਬਈ 19 ਕਿਲੋਗ੍ਰਾਮ ਵਾਲੇ ਐੱਲਪੀਜੀ ਰਸੋਈ ਗੈਸ ਸਿਲੰਡਰ ਦੀ ਕੀਮਤ 1089 ਰੁਪਏ ਤੋਂ ਵੱਧ ਕੇ 1113.50 ਰੁਪਏ ਪ੍ਰਤੀ ਸਿਲੰਡਰ ‘ਤੇ ਪਹੁੰਚ ਗਈ ਹੈ। ਇਸ ਦੌਰਾਨ ਕੀਮਤਾਂ ‘ਚ 24.50 ਰੁਪਏ ਪ੍ਰਤੀ ਸਿਲੰਡਰ ਦਾ ਇਜ਼ਾਫਾ ਹੋਇਆ ਹੈ। ਚੇਨੱਈ ‘ਚ 19 ਕਿਲੋਗ੍ਰਾਮ ਵਾਲੇ ਐੱਲਪੀਜੀ ਰਸੋਈ ਗੈਸ ਸਿਲੰਡਰ ਦੀ ਕੀਮਤ 26 ਰੁਪਏ ਪ੍ਰਤੀ ਸਿਲੰਡਰ 1276 ਰੁਪਏ ਪ੍ਰਤੀ ਸਿਲੰਡਰ ‘ਤੇ ਪਹੁੰਚ ਗਈ ਹੈ।

ਜਾਣਕਾਰੀ ਹੈ ਕਿ ਜੁਲਾਈ ਮਹੀਨੇ ‘ਚ 14 ਕਿਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 4 ਰੁਪਏ ਤਕ ਵੱਧ ਗਈਆਂ ਸਨ, ਇਸ ਨਾਲ ਜੂਨ ਦੌਰਾਨ ਦਿੱਲੀ ‘ਚ 14.2 ਕਿਲੋਗ੍ਰਾਮ ਵਾਲੇ ਗ਼ੈਰ-ਸਬਸਿਡੀਜ਼ ਐੱਲਪੀਜੀ ਸਿਲੰਡਰ 11.50 ਰੁਪਏ ਮਹਿੰਗਾ ਹੋ ਗਿਆ ਸੀ, ਜਦਕਿ ਮਈ ‘ਚ 162.50 ਰੁਪਏ ਤਕ ਸਸਤਾ ਹੋਇਆ ਸੀ।