ਪੰਜਾਬ ‘ਚ ਖੁੱਲ੍ਹੇਗਾ ਕਰਫ਼ਿਊ ! 20 ਮੈਂਬਰੀ ਕਮੇਟੀ ਕਰੇਗੀ ਵਿਚਾਰ-ਵਟਾਂਦਰਾ

1
18989

ਚੰਡੀਗੜ੍ਹ . ਭਾਰਤ ‘ਚ 3 ਮਈ ਤੱਕ ਲੌਕਡਾਊਨ ਲੱਗਿਆ ਹੋਇਆ ਹੈ। ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਕਰਫਿਊ ਖੋਲ੍ਹਣ ਬਾਰੇ ਕੋਈ ਵੀ ਫੈਸਲਾ ਸਰਕਾਰ ਬਹੁਤ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਲਵੇਗੀ। 3 ਮਈ ਤੋਂ ਬਾਅਦ ਸਰਕਾਰ ਨੇ ਪੰਜਾਬ ‘ਚ ਕੋਰੋਨਾਵਾਇਰਸ ਕਰਕੇ ਲਾਏ ਕਰਫਿਊ ਨੂੰ ਹਟਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਕਰਫਿਊ ਨੂੰ ਕਿਵੇਂ ਤੇ ਕਦੋਂ ਹਟਾਇਆ ਜਾਵੇ, ਇਸ ਲਈ ਸਰਕਾਰ ਨੇ 20 ਮੈਂਬਰੀ ਕਮੇਟੀ ਬਣਾਈ ਹੈ।
ਕਮੇਟੀ ਦੀ ਰਿਪੋਰਟ ਦੇ ਅਧਾਰ ‘ਤੇ ਸਰਕਾਰ ਰਣਨੀਤੀ ਤਿਆਰ ਕਰੇਗੀ। ਕੇਂਦਰ ਦੇ ਫੈਸਲੇ ਤੋਂ ਬਾਅਦ ਹੀ ਇਹ ਕਮੇਟੀ ਦੱਸੇਗੀ ਕਿ ਰਾਜ ‘ਚ ਕਰਫਿਊ ਖੋਲ੍ਹਿਆ ਜਾਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਸਰਕਾਰ ਨੂੰ ਵੀ ਬਹੁਤ ਸਾਰੀਆਂ ਚਿੰਤਾਵਾਂ ਹਨ। ਸਰਕਾਰ ਪੜਾਅਵਾਰ ਕਰਫਿਊ ਖੋਲ੍ਹਣ ਦੇ ਹੱਕ ‘ਚ ਹੈ। ਸਰਕਾਰ ਨੂੰ ਚਿੰਤਾ ਹੈ ਕਿ ਪੂਰੇ ਰਾਜ ‘ਚ ਇਕੱਠੇ ਕਰਫਿਊ ਖੋਲ੍ਹਣ ਨਾਲ ਸੰਕਰਮਣ ਦਾ ਖ਼ਤਰਾ ਵਧੇਗਾ। ਇਸ ਲਈ ਕਮੇਟੀ ਦੀ ਸਿਫਾਰਸ਼ ‘ਤੇ ਕਰਫਿਊ ਖੋਲ੍ਹਣ ਦੇ ਸਮੇਂ ਨੂੰ ਧਿਆਨ ਰੱਖਿਆ ਜਾਵੇਗਾ ਕਿ ਇਸ ਨੂੰ ਪੜਾਅਵਾਰ ਖੋਲ੍ਹਿਆ ਜਾਣਾ ਚਾਹੀਦਾ ਹੈ। ਤਾਂ ਜੋ ਕਿਸੇ ਨੂੰ ਵੀ ਲਾਗ ਦਾ ਖ਼ਤਰਾ ਨਾ ਹੋਵੇ। ਹੌਟਸਪੋਟ ਜ਼ਿਲ੍ਹਿਆਂ ਜਾਂ ਸੰਕਰਮਿਤ ਖੇਤਰਾਂ ‘ਚ ਕਰਫਿਊ ਖੋਲ੍ਹਣ ਬਾਰੇ ਵੀ ਇੱਕ ਮੰਥਨ ਹੋਵੇਗਾ।

1 COMMENT

Comments are closed.