ਲੁਧਿਆਣਾ: CT ਯੂਨੀਵਰਸਿਟੀ ਦੇ ਵਾਇਸ ਚਾਂਸਲਰ (VC) ਨੇ ਰਮਜ਼ਾਨ ਦੌਰਾਨ ਸਹਿਰੀ-ਇਫ਼ਤਾਰ ਮੰਗਣ ‘ਤੇ ਕਸ਼ਮੀਰੀ ਸਟੂਡੇਂਟਸ ਨੂੰ ਕੱਢੀਆਂ ਗਾਲਾਂ

0
1722

ਲੁਧਿਆਣਾ, 19 ਫ਼ਰਵਰੀ | ਲੁਧਿਆਣਾ ਦੀ ਸੀਟੀ ਯੂਨੀਵਰਸਿਟੀ ਵਿੱਚ ਕੁਝ ਮੁਸਲਿਮ ਵਿਦਿਆਰਥੀਆਂ ਨੇ ਰਮਜ਼ਾਨ ਦੌਰਾਨ ਇਫ਼ਤਾਰ ਅਤੇ ਸਹਰੀ ਦੀਆਂ ਸਹੂਲਤਾਂ ਨਾ ਮਿਲਣ ਅਤੇ ਕਥਿਤ ਦੁਰਵਿਵਹਾਰ ਦੇ ਦੋਸ਼ ਲਗਾਉਂਦੇ ਹੋਏ ਵਾਈਸ ਚਾਂਸਲਰ ਖ਼ਿਲਾਫ਼ ਨਾਰੇਬਾਜ਼ੀ ਕੀਤੀ, ਜਿਸ ਦੀ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵਿਦਿਆਰਥੀਆਂ ਮੁਤਾਬਕ ਇਹ ਘਟਨਾ ਹਾਲ ਹੀ ਵਿੱਚ ਕੈਂਪਸ ਅੰਦਰ ਵਾਪਰੀ।

ਵਾਇਰਲ ਵੀਡੀਓ ਵਿੱਚ ਵਿਦਿਆਰਥੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਰੋਜ਼ੇ ਦੌਰਾਨ ਇਫ਼ਤਾਰ ਅਤੇ ਸਹਰੀ ਸਮੇਂ ਖਾਣ-ਪੀਣ ਦੀ ਢੰਗ ਦੀ ਵਿਵਸਥਾ ਨਹੀਂ ਦਿੱਤੀ ਗਈ। ਕੁਝ ਨੇ ਕਥਿਤ ਤੌਰ ‘ਤੇ ਅਭਦ੍ਰ ਭਾਸ਼ਾ ਵਰਤਣ ਅਤੇ ਦਾਖਲਾ ਰੱਦ ਕਰਨ ਦੀ ਧਮਕੀ ਦੇਣ ਦੇ ਦੋਸ਼ ਵੀ ਲਗਾਏ।



ਮਾਮਲਾ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਇਲਤਿਜਾ ਮੁਫ਼ਤੀ ਨੇ ਵੀਡੀਓ ਸਾਂਝੀ ਕਰਕੇ ਕਾਰਵਾਈ ਦੀ ਮੰਗ ਕੀਤੀ। ਸਾਡੀ ਟੀਮ ਵੱਲੋਂ ਵਾਈਸ ਚਾਂਸਲਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਕਾਲ ਰਿਸੀਵ ਨਹੀਂ ਕੀਤੀ ਅਤੇ ਇਸ ਮਾਮਲੇ ‘ਤੇ ਆਪਣਾ ਪੱਖ ਨਹੀਂ ਦਿੱਤਾ। ਯੂਨੀਵਰਸਿਟੀ ਪ੍ਰਬੰਧਨ ਅਤੇ ਵਿਦਿਆਰਥੀਆਂ ਦਰਮਿਆਨ ਗੱਲਬਾਤ ਤੋਂ ਬਾਅਦ ਫਿਲਹਾਲ ਸਥਿਤੀ ਸ਼ਾਂਤ ਦੱਸੀ ਜਾ ਰਹੀ ਹੈ।