ਫਿਲੌਰ |ਇਕ ਔਰਤ ਨਵਜੰਮੇ ਬੱਚੇ ਨੂੰ ਮੰਗਲਵਾਰ ਰਾਤ 12 ਵਜੇ ਸੜਕ ਕਿਨਾਰੇ ਸੁੱਟ ਕੇ ਔਰਤ ਭੱਜ ਗਈ। 6 ਘੰਟੇ ਤੱਕ ਬੱਚਾ ਤੇਜ਼ ਮੀਂਹ ‘ਚ ਭਿੱਜਦਾ ਰਿਹਾ। ਪੁਲਿਸ ਨੇ ਜਦੋਂ ਬੱਚੇ ਨੂੰ ਸਵੇਰੇ ਹਸਪਤਾਲ ਪਹੁੰਚਾਇਆ ਤਾਂ ਉਥੇ ਉਸ ਨੇ ਦਮ ਤੋੜ ਦਿੱਤਾ।
CCTV ਖੰਗਾਲਣ ‘ਤੇ ਪੁਲਿਸ ਨੂੰ ਪਤਾ ਲੱਗਾ ਕਿ ਪਿੰਡ ਲਾਂਦੜਾ ‘ਚ ਰਾਤ 12 ਵਜੇ ਇਕ ਔਰਤ ਬੱਚਾ ਚੁੱਕੀ ਮੀਂਹ ‘ਚ ਪੈਦਲ ਆ ਰਹੀ ਹੈ ਤੇ ਬੱਚਾ ਸੁੱਟ ਕੇ ਚਲੀ ਗਈ। ਸਵੇਰੇ ਪਿੰਡ ਦੇ ਇਕ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ। 6 ਘੰਟੇ ਬੱਚਾ ਤੇਜ਼ ਮੀਂਹ ‘ਚ ਖੁੱਲ੍ਹੇ ਆਸਮਾਨ ਹੇਠਾਂ ਪਿਆ ਰਿਹਾ।
ਨਿੱਜੀ ਹਸਪਤਾਲ ਦੇ ਡਾਕਟਰਾਂ ਅਨੁਸਾਰ ਜਦੋਂ ਬੱਚੇ ਲਿਆਂਦਾ ਗਿਆ ਤਾਂ 30 ਫੀਸਦੀ ਦਿਲ ਧੜਕ ਰਿਹਾ ਸੀ। 7 ਘੰਟੇ ਬਾਅਦ ਦੁਪਹਿਰ ਨੂੰ ਉਸ ਨੇ ਦਮ ਤੋੜ ਦਿੱਤਾ।