ਕਰਫਿਊ ਬਣਿਆ ਕਿਸਾਨਾਂ ਲਈ ਸੰਕਟ, ਸੋਹਣੇ ਵਰਗੀ ਕਣਕ ਨੂੰ ਕਿੱਥੇ ਰੱਖਣਾ ਬਣੀ ਸਮੱਸਿਆ

0
944

ਚੰਡੀਗੜ੍ਹ . ਪੰਜਾਬ ‘ਚ ਲੱਗੇ ਕਰਫਿਊ ਕਾਰਨ ਕਣਕ ਦੀ ਵਢਾਈ ਤੋਂ ਬਾਅਦ ਇਸਦੀ ਖਰੀਦ  ਨੂੰ ਲੈ ਕੇ ਕਿਸਾਨਾਂ ਵਿਚ ਚਿੰਤਾ ਵਧ ਗਈ ਹੈ। ਕੋਰੋਨਾ ਵਾਇਰ, ‘ਤੇ ਕਾਬੂ ਪਾਉਣ ਲਈ ਪੂਰੇ ਰਾਜ ‘ਚ 15 ਅਪ੍ਰੈਲ ਤੱਕ ਕਰਫਿਊ  ਦਾ ਐਲਾਨ  ਕੀਤਾ ਗਿਆ ਹੈ। ਕਣਕ ਦੀ ਖਰੀਦ ਨੂੰ ਲੈ ਕੇ ਸਰਕਾਰ ਦੁਆਰਾ ਕੋਈ ਨਿਰਦੇਸ਼ ਨਾ ਆਉਣ ਕਰਕੇ ਕਿਸਾਨ ਚਿੰਤਾ ਵਿਚ ਹਨ।

ਉੱਥੇ ਹੀ ਇਸਦੇ ਵਿਚ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਕਿਸਾਨਾਂ ਨੂੰ ਕੋਰੋਨਾਵਾਇਰਸ ਦਾ ਡਰ ਖਤਮ ਹੋਣ ਤੱਕ ਕਣਕ ਨੂੰ ਆਪਣੇ ਘਰ ਰੱਖਣਾ ਪਵੇਗਾ। ਪਰ ਕਰਜ਼ੇ ਦੇ ਭਾਰ ਹੇਠ ਦੱਬੇ ਕਿਸਾਨਾਂ ਲਈ ਇਹ ਮੁਸ਼ਕਿਲ ਹੋ ਜਾਵੇਗਾ। ਪੰਜਾਬ ਸਰਕਾਰ ਨੇ ਕਣਕ ਦੀ ਖਰੀਦ 15 ਦਿਨਾਂ ਲਈ ਟਾਲ ਦਿੱਤੀ ਹੈ।

ਇਸ ਤੋਂ ਪਹਿਲਾਂ ਪਹਿਲੀ ਅਪ੍ਰੈਲ ਤੋਂ ਸੂਬੇ ਵਿਚ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਹੋ ਜਾਂਦਾ ਸੀ, ਪਰ ਇਸ ਬਾਰੇ ਇਹ ਸਰਕਾਰ ਵੱਲੋਂ 15 ਦਿਨ ਅੱਗੇ ਪਾ ਦਿੱਤਾ ਹੈ। ਸਰਕਾਰ ਵੱਲੋਂ ਖਰੀਦਣ ਦੀ ਤਰੀਕ ਤਾਂ ਨਿਸ਼ਚਿਤ ਕਰ ਦਿੱਤੀ ਹੈ, ਪਰ ਖਰੀਦਣ ਦੀ ਪ੍ਰਕਿਰਿਆ ਬਾਰੇ ਹਲੇ ਤੱਕ ਕੋਈ ਨਿਰਦੇਸ਼ ਨਹੀਂ।

ਖਾਦ ਅਤੇ ਆਪੂਰਤੀ ਵਿਭਾਗ ਵਿਚ ਇਸ ਨੂੰ ਲੈ ਕੇ ਬੈਠਕਾਂ ਹੋ ਰਹੀਆਂ ਹਨ। ਅਧਿਕਾਰੀਆਂ ਦੁਆਰਾ ਆੜਤੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਕਿ ਉਹ ਕਿਸਾਨਾਂ ਨੂੰ ਦੱਸਣ ਕਿ ਇਕਦਮ ਮੰਡੀਆਂ ‘ਚ ਕਣਕ ਨਾ ਲਿਆਉਣ ਕਿਉਂਕਿ ਹੁਣ ਕੋਰੋਨਾਵਾਇਰਸ ਦਾ ਖਤਰਾ ਬਣਿਆ ਹੋਇਆ ਹੈ।

ਫ਼ਤਹਿਗੜ੍ਹ ਸਾਹਿਬ ਦੇ ਕਿਸਾਨ ਹਰਮੀਤ ਸਿੰਘ ਨੇ ਦੱਸਿਆ ਕਿ ਜੇਕਰ ਸਾਡੀ ਫਸਲ ਮੰਡੀਆਂ ਵਿਚ ਐਨੀ ਦੇਰ ਨਾਲ ਜਾਵੇਗੀ ਤਾਂ ਉਹ ਕਰਜ਼ਾ ਕਿਵੇਂ ਚੁਕਾਉਣਗੇ ਅਤੇ ਕਿਸਾਨਾਂ ਕੋਲ ਘਰ ਵਿਚ ਕਣਕ ਰੱਖਣ ਨੂੰ ਜਗ੍ਹਾ ਨਹੀਂ। 

ਇਸ ਸਬੰਧ ‘ਚ ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਸਰਕਾਰ ਇਸ ਦਾ ਹੱਲ ਕਰ ਲਵੇਗੀ ਅਤੇ ਸਾਰੀ ਕਣਕ ਖਰੀਦੀ ਜਾਵੇਗੀ। ਕਿਸਾਨਾਂ ਨਾਲ ਸੰਪਰਕ ਕਰਕੇ ਟੋਕਨ ਮਹੱਈਆ ਕਰਾਏ ਜਾਣਗੇ ਤਾਂ ਕਿ ਉਹ ਇਕੱਠੇ ਮੰਡੀਆਂ ਵਿਚ ਨਾ ਆਉਣ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।