ਜਲੰਧਰ/ਗੁਰਾਇਆ | ਪਿੰਡ ਧੂਲੇਟਾ ਵਿਚ ਗਰੀਬ ਪਰਿਵਾਰ ਦੇ ਘਰ ਗੈਸ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ। ਗੁਰਾਇਆ ਵਿਚ ਸਿਲੰਡਰ ਫਟਣ ਕਾਰਨ ਘਰ ਦੀ ਛੱਤ ਉੱਡ ਗਈ ਅਤੇ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਹਾਦਸੇ ਦੌਰਾਨ ਘਰ ‘ਚ ਪਿਓ-ਧੀ ਮੌਜੂਦ ਸਨ।
ਜਾਣਕਾਰੀ ਦਿੰਦਿਆਂ ਪੀੜਤ ਜਸਵੀਰ ਜੱਸਾ ਨੇ ਦੱਸਿਆ ਕਿ ਉਹ ਅਤੇ ਉਸ ਦੀ ਲੜਕੀ ਘਰ ‘ਚ ਸਨ। ਇਸ ਦੌਰਾਨ ਜਦੋਂ ਜਸਵੀਰ ਚਾਹ ਬਣਾਉਣ ਲਈ ਰਸੋਈ ਵਿਚ ਗਿਆ ਤਾਂ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਕੁਝ ਦੇਰ ‘ਚ ਵੱਧ ਗਈ। ਹਾਦਸੇ ਕਾਰਨ ਛੱਤ ਵੀ ਡਿੱਗ ਗਈ ਅਤੇ ਨਾਲ ਹੀ ਰਸੋਈ ਵਿੱਚ ਰੱਖਿਆ ਫਰਿੱਜ, ਸਿਲੰਡਰ, ਗੈਸ ਚੁੱਲ੍ਹਾ, ਰਾਸ਼ਨ ਅਤੇ ਨਾਲ ਦੇ ਕਮਰੇ ਵਿੱਚ ਪਿਆ ਬੈੱਡ, ਕੱਪੜੇ, ਗੱਦੇ, ਮੋਬਾਈਲ ਫੋਨ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਪਰਿਵਾਰ ਨੇ ਦੱਸਿਆ ਕਿ ਘਰ ਦੇ ਨਾਲ ਹੀ ਪੁਲਿਸ ਥਾਣਾ ਹੈ, ਜਿਥੇ ਉਨ੍ਹਾਂ ਨੇ ਸੂਚਨਾ ਦਿੱਤੀ ਅਤੇ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਫ਼ੋਨ ਕਰਨ ਲਈ ਕਿਹਾ ਪਰ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਉਨ੍ਹਾਂ ਕੋਲ ਨੰਬਰ ਨਹੀਂ ਹੈ।