ਡੀਜੀਪੀ ਸੁਮੇਧ ਸੈਣੀ ਦੀ ਕੋਠੀ ਅਦਾਲਤ ਵੱਲੋਂ ਅਟੈਚ ਕਰਨ ਦੇ ਹੁਕਮ

0
535

ਜਲੰਧਰ (ਨਰਿੰਦਰ ਕੁਮਾਰ ਚੂਹੜ) | ਜ਼ਿਲ੍ਹਾ ਅਦਾਲਤ ਮੋਹਾਲੀ ਵੱਲੋਂ ਵਿਵਾਦਤ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਸੈਕਟਰ 20 ਚੰਡੀਗੜ੍ਹ ਕੋਠੀ 20 ਨੂੰ ਮੁਹਾਲੀ ‘ਚ ਹੋਏ ਵੱਡੇ ਘੁਟਾਲੇ ਦੌਰਾਨ ਦਰਜ ਹੋਏ ਮੁਕੱਦਮੇ ‘ਚ ਅਟੈਚ ਕਰਨ ਦੇ ਹੁਕਮ ਦਿੱਤੇ ਹਨ।

ਦੱਸਣਯੋਗ ਹੈ ਕਿ ਇਹ ਕੋਠੀ ਬਾਰੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਬਿਆਨ ਦਿੱਤਾ ਸੀ ਕਿ ਉਸ ਨੇ PWD ਦੇ ਅਧਿਕਾਰੀ ਨਿਮਰਤਦੀਪ ਸਿੰਘ ਤੋਂ ਕਿਰਾਏ ‘ਤੇ ਲਈ ਹੈ। ਮਾਨਯੋਗ ਅਦਾਲਤ ਨੇ ਘੁਟਾਲੇ ਦੌਰਾਨ ਖ਼ਰੀਦੀਆਂ ਗਈਆਂ ਜਾਇਦਾਦਾਂ ਸਮੇਤ ਇਸ ਕੋਠੀ ਨੂੰ ਸੰਬੰਧਤ ਕੇਸ ਨਾਲ ਅਟੈਚ ਕਰਨ ਤੋਂ ਇਲਾਵਾ ਇਸ ਕੋਠੀ ਦਾ ਕਿਰਾਇਆ ਡੀਸੀ ਰੇਟਾਂ ਤੇ ਢਾਈ ਲੱਖ ਤੈਅ ਕਰ ਦਿੱਤਾ ਗਿਆ ਹੈ।

ਸੂਤਰਾਂ ਮੁਤਾਬਕ ਕੁਰਾਲੀ ਨੇੜੇ ਸਰਕਾਰੀ ਜ਼ਮੀਨ ਦਾ ਵੱਡਾ ਘੁਟਾਲਾ ਕਰਕੇ ਲਈਆਂ ਗਈਆਂ ਬੇਨਾਮੀਆਂ ਜਾਇਦਾਦਾਂ ਦੀ ਜਾਂਚ ਦੌਰਾਨ ਸੁਮੇਧ ਸੈਣੀ ਦੀ ਵੀ ਕੋਠੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਉਸ ਨੇ ਉਕਤ ਵਿਅਕਤੀ ਤੋਂ ਕਿਰਾਏ ‘ਤੇ ਲਈ ਹੈ ਜਿਸ ਵਿੱਚ ਉਹ ਤੇ ਉਸ ਦਾ ਸੁਰੱਖਿਆ ਅਮਲਾ ਵੀ ਰਹਿ ਰਿਹਾ ਹੈ ਨੂੰ ਅਦਾਲਤ ਨੇ ਕੁਰਕੀ ਦੇ ਹੁਕਮ ਕਰਦਿਆਂ ਪੰਜਾਬ ਸਰਕਾਰ ਨੂੰ ਇਸ ਲਈ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਨਿਯੁਕਤ ਕਰਨ ਦੇ ਹੁਕਮ ਵੀ ਦਿੱਤੇ ਹਨ ।

ਜ਼ਿਕਰਯੋਗ ਹੈ ਕਿ ਮੋਹਾਲੀ ‘ਚ ਇਮੀਗ੍ਰੇਸ਼ਨ ਦੇ ਆਗੂ ਦਵਿੰਦਰ ਸਿੰਘ ਸੰਧੂ ਨੇ ਆਪਣੇ ਭਾਈਵਾਲਾਂ ਨਾਲ ਰਲ ਕੇ 12 ਏਕੜ ਦੇ ਕਰੀਬ ਕੁਰਾਲੀ ਨੇੜੇ ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਦੀ ਜ਼ਮੀਨ ਨੂੰ ਆਪਣੀ ਕਾਲੋਨੀ ਕੱਟ ਕੇ ਵੇਚ ਦਿੱਤਾ ਸੀ। ਇਥੋਂ ਤਕ ਕੇ ਲੋਕਲ ਬਾਡੀ ਵਿਭਾਗ ਤੇ ਹੋਰ ਵੱਖ ਵੱਖ ਵਿਭਾਗਾਂ ਤੋਂ ਇਸ ਦੀਆਂ ਕਲੀਰੈਂਸ ਸਰਟੀਫਿਕੇਟ ਵੀ ਬਣਾ ਕੇ ਤੇ ਮਿਲੀਭੁਗਤ ਨਾਲ ਇਸ ਗ਼ੈਰਕਾਨੂੰਨੀ ਕਾਲੋਨੀ ਦੇ ਕਾਗਜ਼ਾਂ ਨੂੰ ਸਹੀ ਬਣਾਉਣ ਦੀ ਕੋਸ਼ਿਸ਼ ਕੀਤੀ । ਪਰ ਜਿਉਂ ਹੀ ਸ਼ਿਕਾਇਤਾਂ ਦੇ ਆਧਾਰ ਤੇ ਇਸ ਦੀ ਵਿਜੀਲੈਂਸ ਨੇ ਜਾਂਚ ਕੀਤੀ ਤਾਂ ਵਿਜੀਲੈਂਸ ਦੇ ਏਆਈਜੀ ਅਸ਼ੀਸ਼ ਕਪੂਰ ਦੀ ਅਗਵਾਈ ‘ਚ ਟੀਮ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਤੇ ਸਾਬਕਾ ਪੀਸੀਐਸ ਅਧਿਕਾਰੀ ਐਸ ਕੇ ਸਿੱਕਾ, ਕੰਪਨੀ ਦੇ ਐਮਡੀ ਜੋਗਿੰਦਰ ਰਾਓ, ਸੀਨੀਅਰ ਟਾਊਨ ਪਲੈਨਰ ਸ਼ਕਤੀ ਸਾਗਰ ਆਦਿ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਚਲਾਨ ਪੇਸ਼ ਕੀਤਾ ਸੀ।

ਇਹ ਵੀ ਮੰਨਿਆ ਜਾਂਦਾ ਹੈ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜ਼ਮੀਨ ਘੁਟਾਲੇ ਤੋਂ ਪ੍ਰਾਪਤ ਹੋਈ ਰਕਮ ‘ਚ ਐਕਸੀਅਨ ਨਿਮਰਤਜੀਤ ਸਿੰਘ ਜੋ ਕਿ ਇਸ ਮਾਮਲੇ ‘ਚ ਨਾਮਜ਼ਦ ਹਨ, ਵੱਲੋਂ ਚੰਡੀਗਡ਼੍ਹ ‘ਚ ਜਿਹੜੀ ਕੋਠੀ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਕਿਰਾਏ ‘ਤੇ ਦਿੱਤੀ ਹੈ ਤੇ ਉਸੇ ਦਾ ਹੀ ਉਸ ਨੇ ਹਲਫੀਆ ਬਿਆਨਾਂ ਤੇ ਸੁਮੇਧ ਸੈਣੀ ਤੋਂ ਲੋਨ ਦੇ ਰੂਪ ‘ਚ ਰਕਮ ਵੀ ਪ੍ਰਾਪਤ ਕੀਤੀ ਹੋਈ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।