ਚੰਨੀ ਨੂੰ ਅਲਟੀਮੇਟਮ ਦਾ ਕਾਊਂਟਡਾਊਨ : ਰਿਸ਼ਵਤ ਮਾਮਲੇ ‘ਚ ਸਪੱਸ਼ਟੀਕਰਨ ਲਈ ਸੀਐਮ ਮਾਨ ਨੇ ਦਿੱਤਾ ਹੈ 31 ਮਈ ਤੱਕ ਦਾ ਸਮਾਂ

0
888

ਚੰਡੀਗੜ੍ਹ| ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਰਿਸ਼ਵਤ ਮਾਮਲੇ ਵਿਚ ਦਿੱਤੇ ਅਲਟੀਮੇਟਮ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਨੂੰ ਭਾਣਜੇ-ਭਤੀਜੇ ਜ਼ਰੀਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਆਪਣਾ ਪੱਖ ਰੱਖਣ ਲਈ 31 ਮਈ ਤੱਕ ਦਾ ਸਮਾਂ ਦਿੱਤਾ ਹੈ। ਅੱਜ 30 ਤਰੀਕ ਹੈ। ਮਤਲਬ ਚੰਨੀ ਸਾਬ੍ਹ ਕੋਲ ਹੁਣ ਆਪਣੀ ਗੱਲ ਰੱਖਣ ਲਈ ਸਿਰਫ ਦੋ ਦਿਨ ਦਾ ਹੀ ਸਮਾਂ ਬਚਿਆ ਹੈ।

ਇਥੇ ਦੱਸ ਦੇਣਾ ਬਣਦਾ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਟੇਜ ਤੋਂ ਇਕ ਕਿੱਸਾ ਸਾਂਝਾ ਕੀਤਾ ਸੀ ਕਿ ਪੰਜਾਬ ਦੇ ਇਕ ਖਿਡਾਰੀ ਨੇ ਧਰਮਸ਼ਾਲਾ ਵਿਚ ਹੋ ਰਹੇ ਕ੍ਰਿਕਟ ਮੈਚ ਦੌਰਾਨ ਉਨ੍ਹਾਂ ਨੂੰ ਦੱਸਿਆ ਸੀ ਕਿ ਸਰਕਾਰੀ ਨੌਕਰੀ ਦਿਵਾਉਣ ਬਦਲੇ ਚਰਨਜੀਤ ਚੰਨੀ ਨੇ ਆਪਣੇ ਭਾਣਜੇ ਜ਼ਰੀਏ ਉਨ੍ਹਾਂ ਕੋਲੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ।

ਹਾਲਾਂਕਿ ਸਾਬਕਾ ਮੁੱਖ ਮੰਤਰੀ ਸਾਬ੍ਹ ਨੇ ਗੁਰਦੂਆਰਾ ਸਾਹਿਬ ਜਾ ਕੇ ਇਹ ਗੱਲ ਸਪੱਸ਼ਟ ਕੀਤੀ ਸੀ ਕਿ ਉਨ੍ਹਾਂ ਦਾ ਇਸ ਮਾਮਲੇ ਵਿਚ ਕੋਈ ਹੱਥ ਨਹੀਂ। ਉਧਰ ਦੂਜੇ ਪਾਸੇ ਮੁੱਖ ਮੰਤਰੀ ਨੇ ਚਰਨਜੀਤ ਚੰਨੀ ਨੂੰ 31 ਮਈ ਤੱਕ ਦਾ ਅਲਟੀਮੇਟਮ ਦਿੱਤਾ ਸੀ। ਮਾਨ ਨੇ ਕਿਹਾ ਸੀ ਕਿ ਚੰਨੀ ਸਾਬ੍ਹ ਇਸ ਗੱਲ ਨੂੰ ਮੰਨ ਲੈਣ ਨਹੀਂ ਤਾਂ ਉਹ ਉਸ ਕ੍ਰਿਕਟ ਖਿਡਾਰੀ ਨੂੰ ਸਾਹਮਣੇ ਲੈ ਆਉਣਗੇ।