ਨਿਗਮ ਦੀਆਂ ਗੱਡੀਆਂ ‘ਚ ਤੇਲ ਖ਼ਤਮ, ਸਫ਼ਾਈ ਦਾ ਕੰਮ ਠੱਪ

0
973

ਜਲੰਧਰ | ਨਗਰ ਨਿਗਮ ਦੀਆਂ ਗੱਡੀਆਂ ਨੂੰ ਅੱਜ ਤੇਲ ਨਹੀਂ ਮਿਲਿਆ ਜਿਸ ਕਾਰਨ ਸ਼ਹਿਰ ਵਿੱਚ ਸਫਾਈ ਅਤੇ ਹੋਰ ਦੂਜੇ ਕੰਮ ਨਹੀਂ ਹੋ ਸਕੇ। ਮੁਲਾਜ਼ਮ ਨਗਰ ਨਿਗਮ ਦੇ ਮਨਜੂਰਸ਼ੂਦਾ ਪੈਟਰੋਲ ਪੰਪ ਉੱਤੇ ਇੰਤਜਾਰ ਕਰਦੇ ਰਹੇ ਪਰ ਤੇਲ ਨਾ ਮਿਲਣ ਕਰਕੇ ਗੱਡੀਆਂ ਖੜ੍ਹੀਆਂ ਹੀ ਰਹੀਆਂ।

ਨਿਗਮ ਮੁਲਾਜ਼ਮ ਵਿਨੋਦ ਕੁਮਾਰ ਅਤੇ ਦੇਵਾਨੰਦ ਨੇ ਦੱਸਿਆ- ਗੱਡੀਆਂ ਵਿੱਚ ਹਰ ਸ਼ੁੱਕਰਵਾਰ, ਸ਼ਨੀਵਾਰ ਅਤੇ ਸੋਮਵਾਰ ਨੂੰ ਤੇਲ ਨਹੀਂ ਮਿਲਦਾ ਕਿਉਂਕਿ ਅਫਸਰ ਠੀਕ ਟਾਇਮ ਉੱਤੇ ਤੇਲ ਸਪਲਾਈ ਕਰਨ ਵਾਲੇ ਨੂੰ ਪੇਮੇਂਟ ਨਹੀਂ ਦਿੰਦੇ। ਸਾਡੀਆਂ ਗੱਡੀਆਂ ਤੇਲ ਨਾ ਪੈਣ ਕਰਕੇ ਚੱਲਦੀਆਂ ਨਹੀਂ ਅਤੇ ਲੋਕਾਂ ਦੇ ਸਾਫ-ਸਫਾਈ ਦੇ ਕੰਮ ਰੁੱਕ ਜਾਂਦੇ ਹਨ। ਅਸੀਂ ਸਵੇਰੇ 9 ਵਜੇ ਤੋਂ ਇੰਤਜਾਰ ਕਰਦੇ ਹਾਂ ਪਰ ਸ਼ਾਮ ਤੱਕ ਤੇਲ ਨਹੀਂ ਮਿਲਦਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।