ਕ੍ਰਿਕਟ ‘ਤੇ ਕੋਰੋਨਾ ਦਾ ਸਾਇਆ, BCCI ਨੇ ਰੱਦ ਕੀਤਾ 2022 ਦਾ ਵੱਡਾ ਟੂਰਨਾਮੈਂਟ

0
13321

ਨਵੀਂ ਦਿੱਲੀ | ਦੇਸ਼ ਭਰ ’ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧਣ ਲੱਗੇ ਹਨ। ਇਨ੍ਹਾਂ ਮਾਮਲਿਆਂ ਨੇ ਇਕ ਵਾਰ ਫਿਰ ਤੋਂ ਖੇਡਾਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੇ ਕ੍ਰਿਕਟ ’ਤੇ ਵੀ ਅਟੈਕ ਕਰ ਦਿੱਤਾ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਵੀਰਵਾਰ ਨੂੰ ਵੱਡਾ ਫ਼ੈਸਲਾ ਲੈਂਦਿਆਂ ਵਿਜੈ ਮਾਰਚੈਂਟ ਟਰਾਫੀ 2022 ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ।

ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਦੇ ਹਵਾਲੇ ਤੋਂ ਜਾਰੀ ਇਕ ਪ੍ਰੈੱਸ ਰਿਲੀਜ਼ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦਾ ਮੁੱਖ ਕਾਰਨ ਇਹ ਦੱਸਿਆ ਗਿਆ ਹੈ ਕਿ ਅੰਡਰ-16 ਵਰਗ ਦੇ ਇਸ ਟੂਰਨਾਮੈਂਟ ‘ਚ ਖਿਡਾਰੀਆਂ ਦਾ ਟੀਕਾਕਰਨ ਨਹੀਂ ਕੀਤਾ ਜਾਵੇਗਾ, ਜਿਸ ਨਾਲ ਖਤਰਾ ਵਧ ਸਕਦਾ ਹੈ।

ਰਿਲੀਜ਼ ‘ਚ ਅੱਗੇ ਲਿਖਿਆ, ”ਅਸੀਂ ਆਪਣੇ ਪ੍ਰਤਿਭਾਸ਼ਾਲੀ ਅਤੇ ਨੌਜਵਾਨ ਕ੍ਰਿਕਟਰਾਂ ਦੀ ਸਿਹਤ ਨੂੰ ਖਤਰੇ ‘ਚ ਨਹੀਂ ਪਾ ਸਕਦੇ। ਇਸ ਲਈ ਇਹ ਫੈਸਲਾ ਲਿਆ ਜਾ ਰਿਹਾ ਹੈ। ਉਮੀਦ ਹੈ ਕਿ ਅਸੀਂ ਤੀਜੀ ਲਹਿਰ ਨੂੰ ਰੋਕ ਸਕਦੇ ਹਾਂ। ਨਾਲ ਹੀ, ਅਜਿਹੇ ਕਦਮ ਚੁੱਕੋ ਤਾਂ ਜੋ ਸਥਿਤੀ ਕਾਬੂ ਵਿੱਚ ਰਹੇ ਤੇ ਅਸੀਂ ਸਾਰੇ ਸੁਰੱਖਿਅਤ ਰਹੀਏ।”