ਜਲੰਧਰ ‘ਚ 16 ਤੋਂ ਲੱਗਣਗੇ ਕੋਰੋਨਾ ਦੇ ਟੀਕੇ, 3 ਸਰਕਾਰੀ ਅਤੇ 2 ਪ੍ਰਾਈਵੇਟ ਹਸਪਤਾਲਾਂ ਤੋਂ ਹੋਵੇਗੀ ਸ਼ੁਰੂਆਤ, ਪੜ੍ਹੋ ਕਿੱਥੇ-ਕਿੱਥੇ ਲੱਗਣਗੇ ਟੀਕੇ

0
2921

ਜਲੰਧਰ | ਆਖਿਰਕਾਰ ਕੋਰੋਨਾ ਦੇ ਟੀਕੇ ਜਲੰਧਰ ‘ਚ ਵੀ ਲਗਾਏ ਜਾਣੇ ਸ਼ੁਰੂ ਕੀਤੇ ਜਾਣ ਵਾਲੇ ਹਨ। 16 ਜਨਵਰੀ ਤੋਂ ਜਲੰਧਰ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।

ਪਹਿਲੇ ਫੇਜ਼ ਵਿੱਚ ਜਲੰਧਰ ਦੇ 5 ਹਸਪਤਾਲਾਂ ਵਿੱਚ ਇਸ ਦੀ ਸ਼ੁਰੂਆਤ ਹੋਵੇਗੀ। ਇਸ ਵਿੱਚ 3 ਸਰਕਾਰੀ ਅਤੇ 2 ਪ੍ਰਾਈਵੇਟ ਹਸਪਤਾਲ ਹਨ।

ਇੱਥੇ ਲੱਗਣਗੇ ਕੋਰੋਨਾ ਟੀਕੇ

ਸਿਵਿਲ ਹਸਪਤਾਲ, ਜਲੰਧਰ
ਕਮਯੂਨਿਟੀ ਹੈਲਥ ਸੈਂਟਰ, ਬਸਤੀ ਗੁਜਾਂ
ਸਰਕਾਰੀ ਹਸਪਤਾਲ, ਨਕੋਦਰ
ਐਸਜੀਐਲ ਹਸਪਤਾਲ
ਸ਼੍ਰੀਮਨ ਹਸਪਤਾਲ

ਜਿਲਾ ਟੀਕਾਕਰਣ ਅਫਸਰ ਡਾ.  ਰਾਕੇਸ਼ ਚੋਪੜਾ ਨੇ ਦੱਸਿਆ ਕਿ ਜਲੰਧਰ ਵਿੱਚ ਰੋਜਾਨਾ 500 ਲੋਕਾਂ ਨੂੰ ਟੀਕੇ ਲਗਾਏ ਜਾਣਗੇ। ਇਹ ਵੈਕਸੀਨ ਸਿਵਲ ਹਸਪਤਾਲ ਵਿੱਚ ਮੌਜੂਦ ਰਹੇਗੀ, ਇੱਥੋਂ ਹਸਪਤਾਲਾਂ ਵਿੱਚ ਭੇਜੀ ਜਾਵੇਗੀ। ਸਭ ਤੋਂ ਪਹਿਲਾਂ ਹੈਲਥ ਵਰਕਰਾਂ ਨੂੰ ਟੀਕੇ ਲਗਾਏ ਜਾਣਗੇ।

ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਇਹ ਸਾਫ ਨਹੀਂ ਹੋਇਆ ਹੈ ਕਿ ਜਲੰਧਰ ਵਿੱਚ ਕੋਵਿਡਸ਼ੀਲਡ ਕੰਪਨੀ ਜਾਂ ਕੋਵੈਕਸੀਨ ਦੀ ਡੋਜ਼ ਆਵੇਗੀ। ਜਿਨ੍ਹਾਂ ਨੂੰ ਵੈਕਸੀਨ ਲਗਾਈ ਜਾਣੀ ਹੈ ਉਨ੍ਹਾਂ ਦੇ ਮੋਬਾਇਲ ‘ਤੇ ਮੈਸੇਜ ਆਵੇਗਾ ਕਿ ਕਿਸ ਦਿਨ ਉਨ੍ਹਾਂ ਨੂੰ ਕੋਰੋਨਾ ਟੀਕਾ ਲੱਗਣਾ ਹੈ।

ਹਰੇਕ ਸੈਂਟਰ ਦੇ ਸਟਾਫ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਵੇਗੀ। ਹਰ ਸੈਂਟਰ ਵਿੱਚ ਨੋਡਲ ਅਫਸਰ, ਐਨਐਮਐਮ ਅਤੇ ਹਾਈਟੈਕ ਐਂਬੂਲੈਂਸ ਤਾਇਨਾਤ ਰਹੇਗੀ।