ਪੰਜਾਬ ‘ਚ 28 ਦਸੰਬਰ ਤੋਂ ਸ਼ੁਰੂ ਹੋਵੇਗਾ ਕੋਰੋਨਾ ਟੀਕੇ ਦਾ ਟ੍ਰਾਇਲ, ਪੜ੍ਹੋ ਕਿਹੜੇ ਜਿਲ੍ਹਿਆਂ ਤੋਂ ਹੋਵੇਗੀ ਸ਼ੁਰੂਆਤ

0
9469

ਚੰਡੀਗੜ੍ਹ | ਭਾਰਤ ‘ਚ ਬਣੇ ਕੋਰੋਨਾ ਦੇ ਟੀਕੇ ਦਾ ਪੰਜਾਬ ‘ਚ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਹੈ।

28 ਦਸੰਬਰ ਅਤੇ 29 ਦਸੰਬਰ ਨੂੰ ਕੋਵਿਡ -19 ਦੇ ਟੀਕੇ ਦਾ ਟ੍ਰਾਇਲ ਪੰਜਾਬ ਦੇ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ ਜਿਲੇ ਵਿੱਚ ਸ਼ੁਰੂ ਹੋਵੇਗਾ। ਹਰ ਜ਼ਿਲੇ ਵਿੱਚ 5 ਥਾਵਾਂ ਦੀ ਪਛਾਣ ਕੀਤੀ ਜਾਏਗੀ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਟ੍ਰਾਇਲ ਦਾ ਮਕਸਦ ਸਿਹਤ ਪ੍ਰਣਾਲੀ ਵਿਚ ਕੋਵਿਡ -19 ਟੀਕਾਕਰਣ ਸ਼ੁਰੂ ਕਰਨ ਲਈ ਨਿਰਧਾਰਤ ਢੰਗਾਂ ਦੀ ਜਾਂਚ ਕਰਨਾ ਹੈ।

ਇਹ ਟ੍ਰਾਇਲ ਕੋਵਿਡ-19 ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਕਿਸੇ ਵੀ ਅੰਦਰੂਨੀ ਘਾਟਾਂ  ਜਾਂ ਰੁਕਾਵਟਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਤਾਂ ਜੋ ਸਮਾਂ ਰਹਿੰਦਿਆਂ ਉਨਾਂ ਨੂੰ ਹੱਲ ਕੀਤਾ ਜਾ ਸਕੇ।

ਇਹ ਪਰੀਖਣ ਦੋਵੇਂ ਜਿਲਿਆਂ ਵਿਚ ਜਿਲਾ ਕੁਲੈਕਟਰ/ਮੈਜਿਸਟਰੇਟ ਦੀ  ਅਗਵਾਈ ਵਿੱਚ ਚਲਾਇਆ ਜਾਵੇਗਾ।

ਸਿਹਤ ਮੰਤਰੀ ਨੇ ਦੱਸਿਆ ਕਿ ਇਹ ਟ੍ਰਾਇਲ ਆਂਧਰਾ ਪ੍ਰਦੇਸ਼, ਅਸਾਮ, ਗੁਜਰਾਤ ਅਤੇ ਪੰਜਾਬ ਵਿੱਚ ਹੋਣਗੇ।

(ਨੋਟ : ਪੰਜਾਬ ਦੀ ਹਰ ਵੱਡੀ ਖਬਰ ਲਈ ਸਾਡੇ ਟੈਲੀਗ੍ਰਾਮ ਚੈਨਲ ਨਾਲ ਜੁੜ੍ਹੋ https://t.me/punjabibulletin)
(ਜਲੰਧਰ ਦੀਆਂ ਖਬਰਾਂ ਲਈ ਜਲੰਧਰ ਦੇ ਟੈਲੀਗ੍ਰਾਮ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/Jalandharbulletin)