ਕੋਰੋਨਾ ਦੀ ਦਹਿਸ਼ਤ : ਇਕ ਦਿਨ ‘ਚ ਮਿਲੇ 1553 ਨਵੇਂ ਕੇਸ, 36 ਦੀ ਹੋਈ ਮੌਤ

0
1064

ਨਵੀਂ ਦਿੱਲੀ . ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਦੇਸ਼ ਦੇ ਸਿਹਤ ਵਿਭਾਗ ਵੱਲੋਂ ਅੱਜ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 17, 265 ਹੋ ਗਈ, ਦੇਸ਼ ਵਿਚ ਹੁਣ ਤੱਕ 543 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1553 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 36 ਲੋਕਾਂ ਦੀ ਮੌਤ ਹੋ ਗਈ ਪਰ ਕੁਝ ਰਾਹਤ ਦੀ ਖਬਰ ਹੈ ਕਿ 2, 547 ਮਰੀਜ਼ ਤੰਦਰੁਸਤ ਹੋ ਗਏ ਹਨ।