ਹਰਿਦੁਆਰ ਮਹਾਕੁੰਭ ‘ਚ ਫੈਲਿਆ ਕੋਰੋਨਾ, 18 ਸ਼ਰਧਾਲੂਆਂ ਸਣੇ 100 ਤੋਂ ਵੱਧ ਨੂੰ ਹੋਇਆ ਕੋਰੋਨਾ

0
8135

ਹਰਿਦੁਆਰ | ਹਰਿਦੁਆਰ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਵੀ ਕੋਰੋਨਾ ਫੈਲ ਗਿਆ ਹੈ। ਇੱਥੋਂ ਦੇ 102 ਸ਼ਰਧਾਲੂਆਂ ਅਤੇ 20 ਸਾਧੂਆਂ ਨੂੰ ਕੋਰੋਨਾ ਹੋ ਗਿਆ ਹੈ।

ਮਹਾਕੁੰਭ ਵਿੱਚ ਆਉਣ ਵਾਲੇ ਕਈ ਧਾਰਮਿਕ ਜਥੇਬੰਦੀਆਂ ਦੇ ਮੁਖੀਆਂ ਨੇ ਕੋਰੋਨਾ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਹਾਲਾਤ ਖਰਾਬ ਹੋ ਗਏ ਹਨ। ਇੱਥੇ ਨਾ ਕਿਸੇ ਕੋਲ ਮਾਸਕ ਹੁੰਦਾ ਹੈ ਅਤੇ ਨਾ ਹੀ ਸੋਸ਼ਲ ਡਿਸਟੈਨਸਿੰਗ ਦੀ ਪਾਲਣਾ ਕੀਤੀ ਜਾਂਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਇੱਕ ਲੱਖ ਮਹੰਤ ਸ਼ਾਹੀ ਇਸ਼ਨਾਨ ਲਈ ਆਏ ਸਨ ਜਿਹੜੇ ਕਿ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨਾਲ ਸੰਬੰਧ ਰੱਖਦੇ ਹਨ।

ਹਰਿਦੁਆਰ ਦੇ ਸੀਐਮਓ ਡਾ. ਐਸਕੇ ਝਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਗਾਇਡਲਾਇਨਜ਼ ਦੀ ਉਲੰਘਣਾ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਹੀ ਕਈ ਅਖਾੜਿਆਂ ਦੇ ਦਰਜਨ ਤੋਂ ਵੱਧ ਮਹੰਤ ਸੰਕਰਮ੍ਰਿਤ ਹੋ ਗਏ ਹਨ।

ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤੇ ਨਾਲ ਹੀ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਸੁਪਰਡੈਂਟਾਂ ਨੂੰ ਪੁਲਿਸ ਨੂੰ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)